Tue, Mar 3, 2026
Whatsapp

ਦੀਆ ਕੁਮਾਰੀ: ਸ਼ਾਹੀ ਘਰਾਨੇ ਦੀ ਕੁੜੀ ਜੋ ਲੰਡਨ ਤੋਂ ਪੜ੍ਹ ਕੇ ਆਈ, ਐੱਮਪੀ ਬਣੀ ਤੇ ਹੁਣ ਬਣੇਗੀ ਰਾਜਸਥਾਨ ਦੀ ਉੱਪ ਮੁੱਖ ਮੰਤਰੀ

Reported by:  PTC News Desk  Edited by:  Amritpal Singh -- December 12th 2023 06:48 PM
ਦੀਆ ਕੁਮਾਰੀ: ਸ਼ਾਹੀ ਘਰਾਨੇ ਦੀ ਕੁੜੀ ਜੋ ਲੰਡਨ ਤੋਂ ਪੜ੍ਹ ਕੇ ਆਈ, ਐੱਮਪੀ ਬਣੀ ਤੇ ਹੁਣ ਬਣੇਗੀ ਰਾਜਸਥਾਨ ਦੀ ਉੱਪ ਮੁੱਖ ਮੰਤਰੀ

ਦੀਆ ਕੁਮਾਰੀ: ਸ਼ਾਹੀ ਘਰਾਨੇ ਦੀ ਕੁੜੀ ਜੋ ਲੰਡਨ ਤੋਂ ਪੜ੍ਹ ਕੇ ਆਈ, ਐੱਮਪੀ ਬਣੀ ਤੇ ਹੁਣ ਬਣੇਗੀ ਰਾਜਸਥਾਨ ਦੀ ਉੱਪ ਮੁੱਖ ਮੰਤਰੀ

Diya Kumari Profile: ਦੀਆ ਕੁਮਾਰੀ ਹੁਣ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੇਗੀ। ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਦੀਆ ਕੁਮਾਰੀ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ। ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ।

ਆਓ ਜਾਣਦੇ ਹਾਂ ਕਿ ਦੀਆ ਕੁਮਾਰੀ ਦੀ ਸਿਆਸੀ ਅਤੇ ਨਿੱਜੀ ਜ਼ਿੰਦਗੀ ਕਿਹੋ ਜਿਹੀ ਰਹੀ ਹੈ।


ਦੀਆ ਕੁਮਾਰੀ ਨੇ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੀਆ ਕੁਮਾਰੀ ਨੂੰ 15,8516 ਵੋਟਾਂ ਮਿਲੀਆਂ ਹਨ।

ਜੈਪੁਰ ਦੀ ਰਾਜਕੁਮਾਰੀ ਦੀਆ ਕੁਮਾਰੀ ਮਰਹੂਮ ਬ੍ਰਿਗੇਡੀਅਰ ਭਵਾਨੀ ਸਿੰਘ ਅਤੇ ਮਹਾਰਾਣੀ ਪਦਮਿਨੀ ਦੇਵੀ ਦੀ ਧੀ ਹੈ। ਉਹ 10 ਸਾਲ ਪਹਿਲਾਂ ਰਾਜਨੀਤੀ ਵਿੱਚ ਆਈ ਸੀ ਅਤੇ 2013 ਵਿੱਚ ਸਵਾਈ ਮਾਧੋਪੁਰ ਤੋਂ ਵਿਧਾਇਕ ਚੁਣੀ ਗਈ ਸੀ।

ਦੀਆ ਕੁਮਾਰੀ ਨੇ ਆਪਣੀ ਮੁਢਲੀ ਸਿੱਖਿਆ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ, ਜੈਪੁਰ ਅਤੇ ਮਾਡਰਨ ਸਕੂਲ, ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਚੈਲਸੀ ਸਕੂਲ ਆਫ਼ ਆਰਟਸ, ਲੰਡਨ ਵਿੱਚ ਵੀ  ਪੜ੍ਹਾਈ  ਕੀਤੀ।

ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੋਣ ਕਰਕੇ, ਉਹ ਆਪਣੀ ਦਾਦੀ ਰਾਜਮਾਤਾ ਗਾਇਤਰੀ ਦੇਵੀ ਦੀ ਦੇਖ-ਰੇਖ ਹੇਠ ਵੱਡੀ ਹੋਈ।

ਸੀਤਾਰਾਮ ਅਗਰਵਾਲ ਨੂੰ 71,368 ਵੋਟਾਂ ਨਾਲ ਹਰਾਇਆ

ਸੀਤਾਰਾਮ ਅਗਰਵਾਲ ਨੂੰ 71,368 ਵੋਟਾਂ ਨਾਲ ਹਰਾਇਆ


ਰਾਜਸਮੰਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਹੀ ਦੀਆ ਕੁਮਾਰੀ ਨੂੰ ਭਾਜਪਾ ਨੇ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ। ਦੀਆ ਕੁਮਾਰੀ ਨੇ ਭਾਜਪਾ ਨੂੰ ਨਿਰਾਸ਼ ਨਹੀਂ ਕੀਤਾ ਅਤੇ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ। ਦੀਆ ਕੁਮਾਰੀ ਜੈਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਆਪਣੀ ਦਾਦੀ ਰਾਜਮਾਤਾ ਗਾਇਤਰੀ ਦੇਵੀ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ, ਦੀਆ ਕੁਮਾਰੀ ਨੇ ਸਾਲ 2013 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਸਵਾਈ ਮਾਧੋਪੁਰ ਤੋਂ ਚੋਣ ਲੜੀ ਅਤੇ ਵਿਧਾਇਕ ਬਣੀ।

ਵਸੰਦਰਾ ਨੇ ਕਰਵਾਇਆ ਸੀ ਰਾਜਨੀਤੀ 'ਚ ਪ੍ਰਵੇਸ਼

ਇਹ ਵਸੁੰਧਰਾ ਰਾਜੇ ਹੀ ਸੀ ਜਿਸ ਨੇ ਦੀਆ ਕੁਮਾਰੀ ਨੂੰ ਰਾਜਨੀਤੀ 'ਚ ਐਂਟਰੀ ਕਰਵਾਈ ਸੀ, ਅੱਜ ਉਹ ਦੋਵੇਂ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਆਹਮੋ-ਸਾਹਮਣੇ ਨਜ਼ਰ ਆਏ। ਦੀਆ ਕੁਮਾਰੀ ਜੈਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਦੀ ਦੂਜੀ ਮੈਂਬਰ ਹੈ ਜੋ ਲੋਕ ਸਭਾ ਮੈਂਬਰ ਵਜੋਂ ਚੁਣੀ ਗਈ ਹੈ। ਉਨ੍ਹਾਂ ਤੋਂ ਪਹਿਲਾਂ ਗਾਇਤਰੀ ਦੇਵੀ ਜੈਪੁਰ ਸ਼ਾਹੀ ਪਰਿਵਾਰ ਤੋਂ ਚੋਣ ਲੜ ਚੁੱਕੀ ਹੈ। ਉਹ ਤਿੰਨ ਵਾਰ ਲੋਕ ਸਭਾ ਚੋਣਾਂ 'ਚ ਬੰਪਰ ਜਿੱਤ ਦਰਜ ਕੀਤੀ ਸੀ

ਰਾਜਸਮੰਦ ਸੀਟ ਤੋਂ ਲੋਕ ਸਭਾ ਚੋਣ ਲੜਨ ਵਾਲੀ ਦੀਆ ਕੁਮਾਰੀ ਨੇ ਕਾਂਗਰਸ ਦੇ ਦੇਵਕੀਨੰਦਨ ਗੁਰਜਰ ਨੂੰ ਪੰਜ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਦੀਆ ਨੂੰ 8,58,690 ਵੋਟਾਂ ਮਿਲੀਆਂ ਸਨ। ਉਨ੍ਹਾਂ ਨੇ ਵਿਰੋਧੀ ਕਾਂਗਰਸ ਦੇ ਦੇਵਕੀਨੰਦਨ ਗੁਰਜਰ ਨੂੰ 5,51,916 ਵੋਟਾਂ ਦੇ ਫਰਕ ਨਾਲ ਹਰਾਇਆ।

- PTC NEWS

Top News view more...

Latest News view more...

PTC NETWORK
PTC NETWORK