ਡਾਕਟਰ ਕਰ ਰਹੇ ਸੀ ਦਿਮਾਗ਼ ਦੀ ਸਰਜਰੀ, ਮਹਿਲਾ ਮਰੀਜ਼ ਬਣਾਉਂਦੀ ਰਹੀ ਪਕੌੜੇ

By  Shanker Badra June 11th 2020 02:11 PM

ਡਾਕਟਰ ਕਰ ਰਹੇ ਸੀ ਦਿਮਾਗ਼ ਦੀ ਸਰਜਰੀ, ਮਹਿਲਾ ਮਰੀਜ਼ ਬਣਾਉਂਦੀ ਰਹੀ ਪਕੌੜੇ: ਇਟਲੀ : ਅਕਸਰ ਹੀ ਦੇਖਿਆ ਜਾਂਦਾ ਹੈ ਕਿ ਆਪਰੇਸ਼ਨ ਦੇ ਸਮੇਂ ਲੋਕ ਬੇਹੋਸ਼ ਰਹਿੰਦੇ ਹਨ ਪਰ ਇਕ ਮਹਿਲਾ ਨੇ ਦਿਮਾਗ਼ ਦੀ ਸਰਜਰੀ ਦੌਰਾਨ ਇਟਾਲੀਅਨ ਆਲਿਵ ਪਕੌੜੇ ਬਣਾ ਦਿੱਤੇ ਹਨ। ਢਾਈ ਘੰਟੇ ਚਲੇ ਆਪਰੇਸ਼ਨ ਵਿਚ ਮਹਿਲਾ ਨੇ 90 ਪਕੌੜੇ ਬਣਾ ਦਿੱਤੇ ਹਨ। ਇਟਲੀ ਵਿਚ ਇਹਨਾਂ ਪਕੌੜਿਆਂ ਨੂੰ ਐਪੀਰੀਟੀਫਸ਼ ਕਿਹਾ ਜਾਂਦਾ ਹੈ। ਦਰਅਸਲ 'ਚ ਇਟਲੀ ਦੇ ਏਨਕੋਨਾ ਵਿੱਚ 60 ਸਾਲਾ ਦੀ ਮਹਿਲਾ ਨੂੰ ਦਿਮਾਗ਼ੀ ਬਿਮਾਰੀ ਸੀ। ਡਾਕਟਰਾਂ ਨੇ ਕਿਹਾ ਕਿ ਆਪਰੇਸ਼ਨ ਕਰਨਾ ਪਵੇਗਾ ਪਰ ਮਰੀਜ਼ ਨੂੰ ਜਾਗਦਾ ਰਹਿਣਾ ਹੋਵੇਗਾ। ਹੁਣ ਮਹਿਲਾ ਕੀ ਕਰਦੀ ? ਉਸਨੇ ਸੋਚਿਆ ਕੇ ਕੁਝ ਜ਼ਰੂਰੀ ਕੰਮ ਨਿਪਟਾ ਲਿਆ ਜਾਵੇ। ਅਜੀਂਡਾ ਓਸਪੇਡਾਲੀ ਰਯੂਨਿਟੀ ਹਸਪਤਾਲ ਦੀ ਸਰਜਰੀ ਡਿਪਾਰਟਮੈਂਟ ਦੇ ਡਾ. ਰੌਬਰਟੋ ਟ੍ਰਿਗਨਾਨੀ ਨੇ ਉਸਦਾ ਆਪਰੇਸ਼ਨ ਕੀਤਾ ਹੈ। ਉਹਨਾਂ ਮਹਿਲਾ ਨੂੰ ਕਿਹਾ ਕੇ ਜਦੋਂ ਤੱਕ ਉਹ ਆਪਰੇਸ਼ਨ ਕਰਨਗੇ ਉਦੋਂ ਤੱਕ ਉਸਨੂੰ ਜਾਗਣਾ ਪਵੇਗਾ। ਮਹਿਲਾ ਨੇ ਪੂਰੇ ਆਪਰੇਸ਼ਨਦੌਰਾਨ 90 ਪਕੌੜੇ ਬਣਾਏ ਤੇ ਡਾਕਟਰਾਂ ਦੀ ਟੀਮ ਇਹ ਦੇਖਦੀ ਰਹੀ ਕੇ ਮਹਿਲਾ ਪਕੌੜੇ ਬਣਾ ਰਹੀ ਹੈ ਜਾਂ ਨਹੀਂ। [caption id="attachment_411028" align="aligncenter" width="300"]Doctors Live stream Brain Surgery but woman making Pakora ਡਾਕਟਰ ਕਰ ਰਹੇ ਸੀ ਦਿਮਾਗ਼ ਦੀ ਸਰਜਰੀ, ਮਹਿਲਾ ਮਰੀਜ਼ ਬਣਾਉਂਦੀ ਰਹੀ ਪਕੌੜੇ[/caption] ਡਾਕਟਰਾਂ ਨੇ ਸਰਜਰੀ ਦੇ ਸਮੇਂ ਮਹਿਲਾਂ ਨੂੰ ਜਾਗਣ ਲਈ ਇਸ ਲਈ ਕਿਹਾ ਸੀ ਕਿਉਕਿ ਇਸ ਤਰ੍ਹਾਂ ਦੇ ਆਪਰੇਸ਼ਨਵਿਚ ਅਕਸਰ ਮਰੀਜ਼ ਨੂੰ ਪੈਰਾਲੀਸਿਸ ਦੇ ਅਟੈਕ ਆਉਂਦੇ ਹਨ ਪਰ ਜਾਗ ਕੇ ਕੰਮ ਕਰਦੇ ਰਹਿਣ ਨਾਲ ਮਰੀਜ਼ ਨੂੰ ਪੈਟਰੋਲੀਸਿਸ ਦਾ ਅਟੈਕ ਆਉਣ ਦੀ ਆਸ਼ੰਕਾ ਬਹੁਤ ਘੱਟ ਰਹਿ ਜਾਂਦੀ ਹੈ। ਆਪਰੇਸ਼ਨ ਥੀਟਰ ਵਿਚ ਮਰੀਜ਼ ਦੀ ਬੇਡ 'ਤੇ ਇਕ ਵੱਡੀ ਟੇਬਲ ਰੱਖੀ ਗਈ, ਪਕੌੜੇ ਬਣਾਉਣ ਦੀ ਸਾਰੀ ਸਮੱਗਰੀ ਰੱਖੀ ਗਈ ਤੇ ਓਧਰ ਸਰਜਰੀ ਚੱਲ ਰਹੀ ਹੈ ਅਤੇ ਇਧਰ ਮਹਿਲਾ ਨੇ ਢਾਈ ਘੰਟੇ ਵਿੱਚ 90 ਪਕੌੜੇ ਬਣਾ ਦਿੱਤੇ ਸਨ। [caption id="attachment_411027" align="aligncenter" width="300"]Doctors Live stream Brain Surgery but woman making Pakora ਡਾਕਟਰ ਕਰ ਰਹੇ ਸੀ ਦਿਮਾਗ਼ ਦੀ ਸਰਜਰੀ, ਮਹਿਲਾ ਮਰੀਜ਼ ਬਣਾਉਂਦੀ ਰਹੀ ਪਕੌੜੇ[/caption] ਇਸ ਤੋਂ ਪਹਿਲਾਂ ਲੰਡਨ ਦੇ ਕਿੰਗਜ਼ ਕਾਲਜ ਦੇ ਹਸਪਤਾਲ ਵਿਚ 53 ਸਾਲ ਦੀ ਡੇਗਮਾਰ ਟੌਰਨ ਆਪਣੀ ਦਿਮਾਗੀ ਸਰਜਰੀ ਦੇ ਸਮੇਂ ਵੌਇਲੈਨ ਵਜਾ ਰਹੀ ਸੀ ਪਰ ਸਭ ਤੋਂ ਚੰਗੀ ਗੱਲ ਇਹ ਸੀ ਕਿ ਸਾਰੇ ਕਾਰਜਾਂ ਵਿਚ ਡੱਗਮਾਰ ਦਾ ਹੱਥ ਚੱਲਦੇ ਰਹੇ ਪਰ ਦਿਮਾਗੀ ਸਰਜਰੀ ਵਿਚ ਗੜਬੜ ਨਹੀਂ ਹੋਈ। ਇਟਲੀ ਦੀ ਮੀਡੀਆ ਇਸ ਸਾਰੀ ਮੁਹਿੰਮ ਦੀ ਖ਼ਬਰਾਂ ਪ੍ਰਕਾਸ਼ਤ ਕਰ ਰਹੀ ਹੈ। ਕੋਰੋਨਾ ਤੋਂ ਜੂਜ਼ੀਆ ਦੇਸ਼ ਵਿਚ ਇਹ ਖ਼ਬਰ ਸੁਣ ਕੇ ਲੋਕ ਬਹੁਤ ਜ਼ਿਆਦਾ ਹੈਰਾਨ ਅਤੇ ਖੁਸ਼ ਹੋਏ ਹਨ। -PTCNews

Related Post