ਕੋਰੋਨਾ ਤਹਿਤ ਫੈਲਦੀਆਂ ਅਫਵਾਹਾਂ 'ਤੇ ਨਾ ਕੀਤਾ ਜਾਵੇ ਗੌਰ, ਸਮੇਂ 'ਤੇ ਕੋਵਿਡ ਕੇਅਰ ਸੈਂਟਰ 'ਚ ਕਰਵਾਇਆ ਜਾਵੇ ਚੈੱਕਅਪ

By  Jagroop Kaur May 14th 2021 03:39 PM

ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦੇ ਸਿਹਤ ਵਿਭਾਗ ਵੱਲੋਂ ਅਤੇ ਸਰਕਾਰ ਵੱਲੋਂ ਤਾਂ ਸਿਹਤ ਸਹੂਲਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਐਸਜੀਪੀਸੀ ਵੱਲੋਂ ਵੀ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਬੀਤੇ ਦਿਨੀਂ Covid Care Center ਵੱਖ ਵੱਖ ਸ਼ਹਿਰਾਂ ਚ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ ਵੱਧ ਤੋਂ ਵੱਧ ਰਖਿਆ ਜਾਵੇ , ਇਸੇ ਤਹਿਤ ਅੱਜ ਬੀਬੀ ਜਗੀਰ ਕੌਰ ਵਲੋਂ ਸਭ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਜਦ ਵੀ ਉਹਨਾਂ ਨੂੰ ਕਰੋਨਾ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਉਸੇ ਸਮੇਂ ਸਾਡੇ ਕੋਵਿਡ ਕੇਅਰ ਸੈਂਟਰ 'ਚ ਅਪਣਾ ਚੇਕਅਪ ਕਰਵਾਉਣ ਤਾਂ ਜੋਂ ਤੁਹਾਡਾ ਸਮੇਂ ਸਿਰ ਇਲਾਜ ਹੋ ਸਕੇ।

Read More : ਆਕਸੀਜਨ ਲੱਗਣ ਦੇ ਬਾਵਜੂਦ ਸੀ ਜ਼ਿੰਦਾਦਿਲੀ ਦੀ ਮਿਸਾਲ, ਕੋਰੋਨਾ ਨੇ ਖੋਹ ਲਈ ਜ਼ਿੰਦਗੀ

ਉਹਨਾਂ ਕਿਹਾ ਕਿ ਕਈ ਲੋਕ ਅਫਵਾਹਾਂ ਦੇ ਡਰ ਤੋਂ ਹਸਪਤਾਲਾਂ ਵਿਚ ਨਹੀਂ ਜਾਂਦੇ ਅਤੇ ਉਹਨਾਂ ਦੀ ਸਹਿਤ ਜ਼ਿਆਦਾ ਖਰਾਬ ਹੋ ਜਾਂਦੀ ਹੈ ,ਪਰ ਲੋਕ ਅਜਿਹੀਆ ਅਫਵਾਹਾਂ ਵਿਚ ਨਾ ਆਉਣ ਜਦੋ ਵੀ ਕਰੋਨਾ ਵਰਗੇ ਲੱਛਣ ਹੋਣ ਤਾਂ ਉਸੇ ਸਮੇ ਸਾਡੇ ਸੇਂਟਰ ਅਉਣ ਤਾ ਜੋ੍ ਅਸੀਂ ਉਹਨਾਂ ਨੂੰ ਮੁਢਲੀਆਂ ਸੇਵਾਵਾਂ ਦੇ ਕੇ ਤੰਦਰੁਸਤ ਕਰ ਸਕੀਏ।Coronavirus: Delhi witnesses major decline in COVID-19 cases in 24 hours

Read More : ਰੱਬ ਦਾ ਰੂਪ ਕਹੇ ਜਾਂਦੇ ਡਾਕਟਰਾਂ ਦੇ ਸਮੂਹ ਨੇ ਕੋਰੋਨਾ ਮਹਾਂਮਾਰੀ ‘ਚ ਛੱਡਿਆ ਸਾਥ, 16 ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਹੁਤ ਧੰਨਵਾਦ ਵੀ ਕੀਤਾ ਜੋਂ ਉਹਨਾਂ ਨੇ 100 ਆਕਸੀਜ਼ਨ ਲਈ ਕੰਸੇਨਟ੍ਰੇਟਰ ਦਿਤੇ। ਇਸ ਅਮੁਕੇ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨ ਵਿਚ ਹੋਰ 2 ਹੋਰ ਅਜਿਹੇ ਕੋਵਿਡ ਕੇਅਰ ਸੇਟਲ੍ਰ ਖੋਲ ਰਹੇ ਤਾਂ ਜੋਂ ਇਸ ਨਾਮੂਰਾਦ ਬਿਮਾਰੀ ਤੋਂ ਸਭ ਨੂੰ ਨਿਜਾਤ ਦਿਵਾਈ ਜਾ ਸਕੇ

Click here to follow PTC News on Twitter

Related Post