ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ!

By  Joshi April 18th 2018 01:50 PM

ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ! ਹੁਣ ਪੰਜਾਬ 'ਚ ਹਥਿਆਰਾਂ ਦਾ ਲਾਇਸੈਂਸ ਲੈਣ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਲਈ ਕੀਤੇ ਜਾਂਦੇ ਡੋਪ ਟੈਸਟ ਦਾ ਮੁੱਲ ਫਿਕਸ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ (ਪੀਐਸਐਸਸੀ) ਅਧੀਨ ਆਉਂਦੇ ਸਰਕਾਰੀ ਹਸਪਤਾਲਾਂ 'ਤੇ ਸੂਬੇ 'ਚ ਹਥਿਆਰਾਂ ਦਾ ਲਾਇਸੈਂਸ ਲੈਣ ਵਾਲੇ ਬਿਨੈਕਾਰਾਂ 'ਤੇ ਡੋਪ ਟੈਸਟ ਕਰਾਉਣ ਲਈ 1500 ਰੁਪਏ ਖਰਚੇ ਜਾਇਆ ਕਰਨਗੇ। ਇਸ ਸਬੰਧੀ ਇਕ ਹੁਕਮ ਮੰਗਲਵਾਰ ਨੂੰ ਸਾਰੇ ਸਿਵਲ ਸਰਜਨਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜਿਆ ਗਿਆ. ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਡੋਪ ਟੈਸਟ ਵਿਚ ਮੈਡੀਕਲ ਜਾਂਚ ਅਤੇ ਬੁਨਿਆਦੀ ਪ੍ਰਯੋਗਸ਼ਾਲਾ ਟੈਸਟ ਸ਼ਾਮਲ ਹਨ। ਡੋਪ ਟੈਸਟ ਦੇ ਤਹਿਤ, ਲਾਇਸੈਂਸਾਂ ਦੇ ਬਿਨੈਕਾਰਾਂ ਦੀ ਜਾਂਚ ਮੋਰਫੀਨ, ਕੋਡਾਈਨ, ਡੀ ਪ੍ਰੋਪੋਸੀਫੇਨ, ਬੇਂਜੋਡੀਐਜ਼ਿਪੀਨਸ, ੯-ਟੈਟਰਾ ਹਾਈਡਰੋ ਕੈਨਬਿਨੋਲ (THC), ਬਾਰਬਿਟੁਰਟਸ, ਕੋਕੇਨ, ਐਮਪੈਟਾਮਾਈਨਜ਼, ਬੂਪਰੇਨੋਰੀਫਾਈਨ ਅਤੇ ਟ੍ਰਾਮੈਡੋਲ ਲਈ ਕੀਤੀ ਜਾਵੇਗੀ। —PTC News

Related Post