ਸੁਖਪਾਲ ਖਹਿਰਾ ਵੱਲੋਂ ਨਵਾਂ ਡਰਾਮਾ ਕਰਕੇ ਆਪਣਾ ਅਸਤੀਫਾ ਵਾਪਸ ਲੈਣਾ ਸਵਿਧਾਨ ਨਾਲ ਕੋਝਾ ਮਜ਼ਾਕ :ਦਲਜੀਤ ਚੀਮਾ

By  Shanker Badra October 22nd 2019 04:16 PM -- Updated: October 22nd 2019 04:17 PM

ਸੁਖਪਾਲ ਖਹਿਰਾ ਵੱਲੋਂ ਨਵਾਂ ਡਰਾਮਾ ਕਰਕੇ ਆਪਣਾ ਅਸਤੀਫਾ ਵਾਪਸ ਲੈਣਾ ਸਵਿਧਾਨ ਨਾਲ ਕੋਝਾ ਮਜ਼ਾਕ :ਦਲਜੀਤ ਚੀਮਾ:ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਯੂ-ਟਰਨ ਲੈਂਦੇ ਹੋਏ ਵਿਧਾਇਕੀ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਇਸ ਤੋਂ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਇਕੀ ਦਾ ਮੋਹ ਮੁੜ ਜਾਗਿਆ ਹੈ ਅਤੇ ਵਿਧਾਇਕ ਵਜੋਂ ਮਿਲ ਰਹੀਆਂ ਸਹੂਲਤਾਂ ਛੱਡਣ ਦਾ ਮਨ ਨਹੀਂ ਕਰਦਾ।

Dr. Daljit Singh Cheema Statement On Sukhpal Khaira Resignation ਸੁਖਪਾਲ ਖਹਿਰਾ ਵੱਲੋਂ ਨਵਾਂ ਡਰਾਮਾ ਕਰਕੇ ਆਪਣਾ ਅਸਤੀਫਾ ਵਾਪਸ ਲੈਣਾ ਸਵਿਧਾਨ ਨਾਲ ਕੋਝਾ ਮਜ਼ਾਕ :ਦਲਜੀਤ ਚੀਮਾ

ਸੁਖਪਾਲ ਖਹਿਰਾ ਵੱਲੋਂ ਅਸਤੀਫਾ ਵਾਪਸ ਲੈਣ 'ਤੇ ਸ੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਵੱਲੋਂ ਨਵਾਂ ਡਰਾਮਾ ਕਰਕੇ ਆਪਣਾ ਅਸਤੀਫਾ ਵਾਪਸ ਲੈਣਾ ਸਵਿਧਾਨ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਆਪਣੀ ਪਾਰਟੀ ਤੋਂ ਜਿੱਤ ਕੇ ਫਿਰ ਨਵੀਂ ਪਾਰਟੀ ਬਣਾਕੇ ਪਾਰਲੀਮੈਂਟ ਦੀ ਚੋਣ ਲੜਨ ਨਾਲ ਹੀ ਸੁਖਪਾਲ ਖਹਿਰਾ ਆਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।

 Dr. Daljit Singh Cheema Statement On Sukhpal Khaira Resignation ਸੁਖਪਾਲ ਖਹਿਰਾ ਵੱਲੋਂ ਨਵਾਂ ਡਰਾਮਾ ਕਰਕੇ ਆਪਣਾ ਅਸਤੀਫਾ ਵਾਪਸ ਲੈਣਾ ਸਵਿਧਾਨ ਨਾਲ ਕੋਝਾ ਮਜ਼ਾਕ :ਦਲਜੀਤ ਚੀਮਾ

ਦੱਸ ਦੇਈਏ ਕਿ ਸੁਖਪਾਲ ਖਹਿਰਾ ਨੇ 25 ਅਪ੍ਰੈਲ ਨੂੰ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਵੱਖਰੀ ਪਾਰਟੀ ਬਣਾ ਲਈ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ,ਜਿਸ ਤੇ ਸਪੀਕਰ ਨੇ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਸਪੀਕਰ ਦੇ ਸਾਹਮਣੇ ਪੇਸ਼ ਹੋਣਾ ਸੀ।

Dr. Daljit Singh Cheema Statement On Sukhpal Khaira Resignation ਸੁਖਪਾਲ ਖਹਿਰਾ ਵੱਲੋਂ ਨਵਾਂ ਡਰਾਮਾ ਕਰਕੇ ਆਪਣਾ ਅਸਤੀਫਾ ਵਾਪਸ ਲੈਣਾ ਸਵਿਧਾਨ ਨਾਲ ਕੋਝਾ ਮਜ਼ਾਕ :ਦਲਜੀਤ ਚੀਮਾ

ਜ਼ਿਕਰਯੋਗ ਹੈ ਕਿ ਆਪ ਪਾਰਟੀ ਨੇ ਜਦੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤਾਂ ਸੁਖਪਾਲ ਖਹਿਰਾ ਨੇ ਖਹਿਰਾ ਨੇ ਪਾਰਟੀ ਅਤੇ ਵਿਧਾਇਕੀ 'ਚੋਂ ਅਸਤੀਫਾ ਦੇ ਕੇ ਪੰਜਾਬ ਏਕਤਾ ਪਾਰਟੀ ਬਣਾ ਲਈ ਸੀ। ਇਸ ਦੌਰਾਨ ਬਕਾਇਦਾ ਖਹਿਰਾ ਵਲੋਂ ਪੰਜਾਬ ਡੈਮੋਕ੍ਰੇਟਿਕ ਗਠਜੋੜ ਨਾਲ ਬਠਿੰਡਾ ਤੋਂ ਪਾਰਲੀਮੈਂਟ ਚੋਣ ਵੀ ਲੜੀ, ਜਿਸ ਵਿਚ ਉਨ੍ਹਾਂ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ।

-PTCNews

Related Post