ਡਾ.ਮਨਮੋਹਨ ਸਿੰਘ ਦੀ SPG ਸੁਰੱਖਿਆ ਲਈ ਵਾਪਿਸ, Z+ ਸੁਰੱਖਿਆ ਰਹੇਗੀ ਜਾਰੀ

By  Jashan A August 26th 2019 11:08 AM

ਡਾ.ਮਨਮੋਹਨ ਸਿੰਘ ਦੀ SPG ਸੁਰੱਖਿਆ ਲਈ ਵਾਪਿਸ, Z+ ਸੁਰੱਖਿਆ ਰਹੇਗੀ ਜਾਰੀ ,ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸੁਰੱਖਿਆ ਵਾਪਸ ਲੈ ਲਈ ਹੈ। ਜਿਸ ਦੌਰਾਨ ਹੁਣ ਡਾ. ਮਨਮੋਹਨ ਸਿੰਘ ਨੂੰ Z+ਸੁਰੱਖਿਆ ਦੇ ਘੇਰੇ 'ਚ ਰਹਿਣਾ ਪਵੇਗਾ।

ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਸੁਰੱਖਿਆ ਏਜੰਸੀਆਂ ਵੱਲੋਂ ਮਿਲੇ ਇਨਪੁੱਟ, ਕੈਬਿਨਟ ਸਕੱਤਰ ਅਤੇ ਗ੍ਰਹਿ ਮੰਤਰਾਲੇ ਵਿਚਾਲੇ ਤਿੰਨ ਮਹੀਨਿਆਂ ਦੀ ਸਮੀਖਿਆ ਦੇ ਬਾਅਦ ਲਿਆ ਗਿਆ ਹੈ।

https://twitter.com/ANI/status/1165843061189931008?s=20

ਹੋਰ ਪੜ੍ਹੋ: ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ, ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘੇ ਬਾਰੇ ਲਿਆ ਇਹ ਵੱਡਾ ਫ਼ੈਸਲਾ

ਇਹ ਸਮੀਖਿਆ ਤਿੰਨ ਮਹੀਨੇ ਤੱਕ ਚੱਲੀ, ਜਿਸ 'ਚ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ 'ਤੇ ਖਤਰਿਆਂ ਦੀ ਪੜਤਾਲ ਕੀਤੀ ਗਈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸੁਰੱਖਿਆ ਸਿਰਫ 4 ਲੋਕਾਂ ਨੂੰ ਦਿੱਤੀ ਜਾਵੇਗੀ। ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਮ ਸ਼ਾਮਿਲ ਹਨ।

-PTC News

Related Post