DRDO ਵੱਲੋਂ ਕੋਰੋਨਾ ਮਰੀਜ਼ਾਂ ਲਈ ਬਣਾਈ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ

By  Shanker Badra May 17th 2021 04:20 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਡੀ.ਆਰ.ਡੀ.ਓ. ਵਿਗਿਆਨੀਆਂ ਵੱਲੋਂ ਬਣਾਈ ਗਈ 2-ਡੀਜੀ (2-DG ) ਦਵਾਈ ਨੂੰ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਲਾਂਚ ਕੀਤਾ ਗਿਆ ਹੈ, ਜੋ ਕਿ ਮਰੀਜ਼ਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਲੜਨ ਵਿਚ ਮਦਦ ਕਰੇਗੀ।

ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ 

DRDO's 2-DG drug for treating Covid-19 patients launched , to reduce dependence on oxygen DRDO ਵੱਲੋਂ ਕੋਰੋਨਾ ਮਰੀਜ਼ਾਂ ਲਈ ਬਣਾਈ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ

ਡੀਸੀਜੀਆਈ ਨੇ ਹਾਲ ਹੀ ਵਿੱਚ ਡੀਆਰਡੀਓ ਦੀ ਐਂਟੀ-ਕੋਵਿਡ ਦਵਾਈ 2-ਡੀਜੀ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ। ਡੀਆਰਡੀਓ ਨੇ ਇਹ ਦਵਾਈ ਡਾ. ਰੈਡੀ ਦੀਆਂ ਲੈਬਾਰਟਰੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ। ਪਾਊਡਰ ਦੇ ਰੂਪ ’ਚ ਇਸ ਡਰੱਗ ਨੂੰ ਇਕ ਸ਼ੀਸ਼ੀ ’ਚ ਦਿੱਤਾ ਜਾਵੇਗਾ, ਜੋ ਪਾਣੀ ’ਚ ਘੋਲ ਕੇ ਪੀਣੀ ਪਵੇਗੀ। ਇਹ ਸੰਕ੍ਰਮਿਤ ਕੋਸ਼ਿਕਾਵਾਂ ’ਤੇ ਜਾ ਕੇ ਵਾਇਰਸ ਨੂੰ ਰੋਕਣ ’ਚ ਸਮਰਥ ਹੈ।

DRDO's 2-DG drug for treating Covid-19 patients launched , to reduce dependence on oxygen DRDO ਵੱਲੋਂ ਕੋਰੋਨਾ ਮਰੀਜ਼ਾਂ ਲਈ ਬਣਾਈ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ

ਡੀਆਰਡੀਓ ਡਾਕਟਰ ਏਕੇ ਮਿਸ਼ਰਾ ਨੇ ਕਿਹਾ, 'ਕਿਸੇ ਵੀ ਟਿਸ਼ੂ ਜਾਂ ਵਾਇਰਸ ਦੇ ਵਾਧੇ ਲਈ ਗਲੂਕੋਜ਼ ਹੋਣਾ ਬਹੁਤ ਜ਼ਰੂਰੀ ਹੈ ਪਰ ਜੇ ਉਸ ਨੂੰ ਗਲੂਕੋਜ਼ ਨਹੀਂ ਮਿਲਦਾ ਤਾਂ ਉਸ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਸੀਂ ਇਸ ਦੀ ਨਕਲ ਕਰਦਿਆਂ ਇਹ ਕੀਤਾ ਕਿ ਗਲੂਕੋਜ਼ ਦਾ ਐਨਾਲੋਗ ਬਣਾਇਆ। ਵਾਇਰਸ ਇਸ ਨੂੰ ਗਲੂਕੋਜ਼ ਸਮਝ ਕੇ ਖਾਣ ਦੀ ਕੋਸ਼ਿਸ਼ ਕਰੇਗਾ ਪਰ ਇਹ ਗਲੂਕੋਜ਼ ਨਹੀਂ ਹੈ, ਜਿਸ ਕਾਰਨ ਵਾਇਰਸ ਮਰ ਜਾਵੇਗਾ।

DRDO's 2-DG drug for treating Covid-19 patients launched , to reduce dependence on oxygen DRDO ਵੱਲੋਂ ਕੋਰੋਨਾ ਮਰੀਜ਼ਾਂ ਲਈ ਬਣਾਈ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਵਾਈ ਕੋਵਿਡ-19 ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਵਾਈ ਤੋਂ ਆਕਸੀਜਨ ਦੀ ਘਾਟ ਨਹੀਂ ਹੋਵੇਗੀ। ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ ਤੇ ਵਾਇਰਸ ਵੀ ਮਰ ਜਾਣਗੇ। ਜਿਸ ਨਾਲ ਲਾਗ ਦੀ ਸੰਭਾਵਨਾ ਘੱਟ ਜਾਵੇਗੀ ਤੇ ਮਰੀਜ਼ ਜਲਦੀ ਤੋਂ ਜਲਦੀ ਠੀਕ ਹੋ ਜਾਵੇਗਾ।ਡਾਕਟਰ ਏਕੇ ਮਿਸ਼ਰਾ ਨੇ ਕਿਹਾ ਕਿ ਇਸ ਦਵਾਈ ਦੇ ਤੀਜੇ ਪੜਾਅ ਦੇ ਟ੍ਰਾਇਲ ਲਈ ਚੰਗੇ ਨਤੀਜੇ ਸਾਹਮਣੇ ਆਏ ਹਨ।

DRDO's 2-DG drug for treating Covid-19 patients launched , to reduce dependence on oxygen DRDO ਵੱਲੋਂ ਕੋਰੋਨਾ ਮਰੀਜ਼ਾਂ ਲਈ ਬਣਾਈ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਬੋਚਿਆ

ਜਿਸ ਤੋਂ ਬਾਅਦ ਇਸ ਦੀ ਅਜੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ। ਏਕੇ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਦਵਾਈ ਹਰ ਤਰਾਂ ਦੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ। ਕੋਰੋਨਾ ਰੋਗੀਆਂ ਦੇ ਹਲਕੇ ਲੱਛਣ ਜਾਂ ਗੰਭੀਰ ਮਰੀਜ਼, ਇਹ ਦਵਾਈ ਸਭ ਨੂੰ ਦਿੱਤੀ ਜਾ ਸਕਦੀ ਹੈ। ਇਹ ਦਵਾਈ ਬੱਚਿਆਂ ਦੇ ਇਲਾਜ 'ਚ ਵੀ ਪ੍ਰਭਾਵਸ਼ਾਲੀ ਹੋਵੇਗੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਖੁਰਾਕ ਬੱਚਿਆਂ ਲਈ ਵੱਖਰੀ ਹੋਵੇਗੀ।

-PTCNews

Related Post