ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਬੋਚਿਆ 

Delhi Police arrests Navneet Kalra in oxygen concentrators black marketing case
ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਾ ਦੋਸ਼ੀ ਨਵਨੀਤ ਕਾਲਰਾ ਗ੍ਰਿਫ਼ਤਾਰ

ਨਵੀਂ ਦਿੱਲੀ: ਆਕਸੀਜਨ ਕੰਸਨਟ੍ਰੇਟਰ ਦੀ ਕਾਲਾ ਬਾਜ਼ਾਰੀ ਕਰਨ ਦੇ ਮਾਮਲੇ ‘ਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਐਤਵਾਰ ਦੇਰ ਰਾਤ ਨੂੰ ਦਿੱਲੀ ਦੇ ਮਸ਼ਹੂਰ ਖਾਨ ਚਾਚਾ ਰੈਸਟੋਰੈਂਟ ਦੇ ਮਾਲਕ ਨਵਨੀਤ ਕਾਲਰਾ ਨੂੰ ਗ੍ਰਿਫਤਾਰ ਕੀਤਾ ਹੈ। ਨਵਨੀਤ ਕਾਲਰਾ ਆਕਸੀਜਨ ਕੰਨਸਨਟ੍ਰੇਟਰ ਮਾਮਲੇ ਵਿੱਚ ਫਰਾਰ ਸੀ।

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ‘ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ

Delhi Police arrests Navneet Kalra in oxygen concentrators black marketing case
ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਬੋਚਿਆ

ਜਾਣਕਾਰੀ ਅਨੁਸਾਰ ਏਸੀਪੀ ਸੰਦੀਪ ਲਾਂਬਾ ਅਤੇ ਡੀਐਸਪੀ ਮੋਨਿਕਾ ਭਾਰਦਵਾਜ ਦੀ ਟੀਮ ਨੇ ਨਵਨੀਤ ਕਾਲਰਾ ਨੂੰਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਉਹ ਗੁਰੂਗਰਾਮ ਵਿਚ ਆਪਣੇ ਰਿਸ਼ਤੇਦਾਰ ਦੇ ਫਾਰਮ ਹਾਊਸ ਵਿਚ ਛੁਪਿਆ ਹੋਇਆ ਸੀ।ਖਾਨ ਮਾਰਕੀਟ ਸਥਿਤ ਇਕ ਰੈਸਟੋਰੈਂਟ ਖਾਨ ਚਾਚਾ ਦਾ ਮਾਲਕ ਕਾਲਰਾ 5 ਮਈ ਤੋਂ ਫ਼ਰਾਰ ਸੀ। ਪੁਲਿਸ ਉਸ ਨੂੰ ਹਰ ਥਾਂ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।

Delhi Police arrests Navneet Kalra in oxygen concentrators black marketing case
ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਬੋਚਿਆ

ਦਿੱਲੀ ਹਾਈਕੋਰਟ ਨੇ14 ਮਈ ਨੂੰ ਅਗਾਂਊ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਹੀ ਉਸ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪੁਲਿਸ ਨੇ ਭਾਲ ਤੇਜ਼ ਕਰ ਦਿੱਤੀ ਸੀ। ਨਵਨੀਤ ਕਾਲਰਾ ਖਾਨ ਮਾਰਕੀਟ ਵਿੱਚ ਆਕਸੀਜਨ ਸਿਲੰਡਰਾਂ ਦੇ ਹੋਰਡਿੰਗ ਅਤੇ ਬਲੈਕ ਮਾਰਕੀਟਿੰਗ ਦੇ ਮਾਮਲੇ ਵਿੱਚ ਲੋੜੀਂਦਾ ਸੀ।

Delhi Police arrests Navneet Kalra in oxygen concentrators black marketing case
ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਬੋਚਿਆ

ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ ‘ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ

ਦੱਸਿਆ ਜਾਂਦਾ ਹੈ ਕਿ ਛਾਪੇਮਾਰੀ ਦੌਰਾਨ ਕਾਲਰਾ ਦੇ ਤਿੰਨ ਰੈਸਟੋਰੈਂਟ ‘ਖਾਨ ਚਾਚਾ’, ‘ਨੇਗਾ ਜੂ’ ਅਤੇ ‘ਟਾਊ ਹਾਲ’ ਵਿਚੋਂ 524 ਆਕਸੀਜਨ ਕੰਨਸਨਟ੍ਰੇਟਰ ਬਰਾਮਦ ਕੀਤੇ ਗਏ। ਸੂਤਰਾਂ ਦੇ ਅਨੁਸਾਰ ਕ੍ਰਾਈਮ ਬ੍ਰਾਂਚ ਦੁਆਰਾ ਖਾਨ ਚਾਚਾ ਰੈਸਟੋਰੈਂਟ ਵਿੱਚੋਂ ਬਰਾਮਦ ਕੀਤੇ ਗਏ ਕੁਝ ਆਕਸੀਜਨ ਕੰਨਸਨਟ੍ਰੇਟਰਾਂ ਵਿੱਚੋਂ ਕੁਝ ਨੂੰ ਸ੍ਰੀ ਰਾਮ ਇੰਸਟੀਚਿਊਟ ਫਾਰ ਇੰਡਸਟ੍ਰੀਅਲ ਰਿਸਰਚ ਲਈ ਜਾਂਚ ਲਈ ਭੇਜਿਆ ਸੀ।
-PTCNews