ਫਿਰ ਜਿੰਦਗੀ 'ਤੇ ਭਾਰੀ ਪਿਆ ਨਸ਼ਾ, ਹਫਤਾ ਵੀ ਨਾ ਕੱਢੀ ਨਸ਼ੇੜੀ ਦੀ ਵਿਆਹੁਤਾ ਜ਼ਿੰਦਗੀ

By  Joshi September 25th 2018 03:58 PM -- Updated: September 25th 2018 04:28 PM

Drug Overdose Death Punjab: ਫਿਰ ਜਿੰਦਗੀ 'ਤੇ ਭਾਰੀ ਪਿਆ ਨਸ਼ਾ

ਨਸ਼ੇ ਦੀ ਓਵਰਡੋਜ਼ ਨੇ ਵਿਆਹੁਤਾ ਨੌਜਵਾਨ ਦੀ ਸੱਤ ਦਿਨਾਂ ਬਾਅਦ ਕੀਤੀ ਜੀਵਨ ਲੀਲਾ ਸਮਾਪਤ

ਸਖਤੀ ਦੇ ਬਾਵਜੂਦ ਕਿਥੋਂ ਤੇ ਕਿਵੇਂ ਨੌਜਵਾਨਾਂ ਤੱਕ ਪਹੁੰਚ ਰਿਹੈ ਨਸ਼ਾ?

ਹਫਤਾ ਵੀ ਨਾ ਕੱਢੀ ਨਸ਼ੇੜੀ ਦੀ ਵਿਆਹੁਤਾ ਜ਼ਿੰਦਗੀ। ਜੀ ਹਾਂ ਅਜਿਹੀ ਦਿਲ-ਦਹਿਲਾਉਣ ਵਾਲੀ ਘਟਨਾ ਫ਼ਿਰੋਜ਼ਪੁਰ ਦੇ ਪਿੰਡ ਸ਼ਹਿਜਾਂਦੀ ਵਖੇ ਵਾਪਰੀ ਹੈ, ਜਿਥੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਨਸ਼ੇ ਦੀ ਓਵਰਡੋਜ਼ ਸਦਕਾ ਨੌਜਵਾਨ ਮੌਤ ਦੇ ਮੂੰਹ ਵਿਚ ਚਲਾ ਗਿਆ। ਨਸ਼ੇ ਸਦਕਾ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਲੈ ਕੇ ਭਾਵੇਂ ਪੰਜਾਬ ਸਰਕਾਰ ਵਾਂਗ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਵੀ ਨਸ਼ੇ ਦਾ ਡਟਵਾਂ ਵਿਰੋਧ ਕਰ ਰਹੇ ਹਨ, ਪ੍ਰੰਤੂ ਫਿਰ ਵੀ ਨਸ਼ਾ ਕਿਥੋਂ ਤੇ ਕਿਵੇਂ ਨੌਜਵਾਨਾਂ ਤੱਕ ਪਹੁੰਚ ਕਰ ਰਿਹੈ ਵੀ ਵੱਡਾ ਸਵਾਲ ਬਣ ਚੁੱਕਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਿਥੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਨਸ਼ੇ 'ਤੇ ਨਕੇਲ ਕੱਸਣ ਦੀ ਗੁਹਾਰ ਲਗਾਈ, ਉਥੇ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਵਫਾ ਕਰਨ ਦੀ ਅਪੀਲ ਕੀਤੀ ਤਾਂ ਜੋ ਮੌਤ ਦੇ ਮੂੰਹ ਵਿਚ ਜਾ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ।

ਸ਼ਗਨਾਂ ਵਾਲੀ ਮਹਿੰਦੀ ਦਾ ਰੰਗ ਉਤਰਣ ਤੋਂ ਪਹਿਲਾਂ ਹੀ ਇਕ ਵਿਆਹੁਤਾ ਦਾ ਨਸ਼ੇ ਦੇ ਜੰਜਾਲ ਨੇ ਖਾਂਦਾ ਪਤੀ। ਉਕਤ ਘਟਨਾ ਵਾਪਰਨ ਨਾਲ ਜਿਥੇ ਪਿੰਡ ਦੇ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ, ਉਥੇ ਵਿਆਹੁਤਾ ਵੱਲ ਦੇਖ ਸਮਾਜ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਹਲੂਣਿਆ ਜਾ ਰਿਹੈ ਤਾਂ ਜੋ ਨਸ਼ੇ ਸਦਕਾ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਫ਼ਿਰੋਜ਼ਪੁਰ ਦੇ  ਸ਼ਹਿਜਾਂਦੀ ਪਿੰਡ ਵਿਖੇ ਉਕਤ ਨੌਜਵਾਨ ਦੀ ਹੋਈ ਨਸ਼ੇ ਦੀ ਓਵਰਡੋਜ਼ ਸਦਕਾ ਮੌਤ ਨੇ ਜਿਥੇ ਪਰਿਵਾਰ ਵਿਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਨਵ-ਵਿਆਹੁਤਾ ਲੜਕੀ ਤੇ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਹਰ ਵਿਅਕਤੀ ਨਸ਼ੇ ਦੇ ਜੰਜਾਲ ਨੂੰ ਖਤਮ ਕਰਨ ਦੀ ਗੁਹਾਰ ਲਗਾ ਰਿਹੈ।

ਨਸ਼ੇ ਦੀ ਓਵਰਡੋਜ਼ ਸਦਕਾ ਮੌਤ ਦੇ ਮੂੰਹ ਵਿਚ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਿਥੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਨਸ਼ੇ 'ਤੇ ਨਕੇਲ ਕੱਸਣ ਦੀ ਗੁਹਾਰ ਲਗਾਈ, ਉਥੇ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਵਫਾ ਕਰਨ ਦੀ ਅਪੀਲ ਕੀਤੀ ਤਾਂ ਜੋ ਨਸ਼ੇ ਸਦਕਾ ਰੋਜ਼ਾਨਾ ਮੌਤ ਦੇ ਮੂੰਹ ਵਿਚ ਜਾ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ। । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 19 ਸਤੰਬਰ ਨੂੰ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਅੱਜ ਸਵੇਰੇ ਅਚਾਨਕ ਨਸ਼ੇ ਸਦਕਾ ਉਹ ਦਮ ਤੋੜ ਗਿਆ।

—PTC News

Related Post