ਨਸ਼ਿਆਂ ਦੇ ਦੋਸ਼ ’ਚ ਬਰਖ਼ਾਸਤ ਡੀਐਸਪੀ ਦਲਜੀਤ ਢਿੱਲੋਂ ਨੂੰ ਅਦਾਲਤ ਨੇ ਮੁੜ 3 ਦਿਨਾਂ ਰਿਮਾਂਡ 'ਤੇ ਭੇਜਿਆ

By  Shanker Badra July 7th 2018 05:36 PM -- Updated: July 7th 2018 05:43 PM

ਨਸ਼ਿਆਂ ਦੇ ਦੋਸ਼ ’ਚ ਬਰਖ਼ਾਸਤ ਡੀਐਸਪੀ ਦਲਜੀਤ ਢਿੱਲੋਂ ਨੂੰ ਅਦਾਲਤ ਨੇ ਮੁੜ 3 ਦਿਨਾਂ ਰਿਮਾਂਡ 'ਤੇ ਭੇਜਿਆ:ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਉਣ ਦੇ ਮਾਮਲਿਆਂ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਅੱਜ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ,ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਮੁੜ 3 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਹੈ।ਇਸ ਬਰਖ਼ਾਸਤ ਅਧਿਕਾਰੀ ਉਤੇ 376 ਦਾ ਮਾਮਲਾ ਦਰਜ ਕੀਤਾ ਗਿਆ ਹੈ।ਲੜਕੀ ਵੱਲੋਂ ਇਸ ਅਧਿਕਾਰੀ ਉਤੇ ਨਸ਼ਿਆਂ ਦੇ ਰਾਹ ਪਾਉਣ ਦੇ ਦੋਸ਼ ਲਾਏ ਸਨ।ਜਿਸ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤਹਿਤ ਇਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਅਦਾਲਤ ਨੂੰ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਡੀ.ਐਸ.ਪੀ.ਦਲਜੀਤ ਸਿੰਘ ਦਾ ਵਟਸਐਪ ਅਤੇ ਫੇਸਬੁੱਕ ਦਾ ਡਾਟਾ ਰਿਕਵਰ ਕਰਨਾ ਹੈ।ਇਸ ਤੋਂ ਇਲਾਵਾ ਜਿਸ-ਜਿਸ ਜਗ੍ਹਾ 'ਤੇ ਡੀਐਸਪੀ ਦਲਜੀਤ ਦੀ ਬਦਲੀ ਹੋਈ ਹੈ,ਓਥੇ ਨਸ਼ਾ ਤਸਕਰੀ ਦੇ ਮਾਮਲੇ ਬਾਰੇ ਜਾਂਚ ਕਰਨੀ ਹੈ।ਜਿਸ ਤੋਂ ਬਾਅਦ ਨੇ ਅਦਾਲਤ ਨੇ ਡੀਐਸਪੀ ਦਲਜੀਤ ਢਿੱਲੋਂ ਨੂੰ ਮੁੜ 3 ਦਿਨਾਂ ਰਿਮਾਂਡ 'ਤੇ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ ਲੜਕੀ ਵੱਲੋਂ ਦੋਸ਼ ਲਾਏ ਗਏ ਸਨ ਕਿ ਡੀਐੱਸਪੀ ਨੇ ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਹੈ।ਇਹਨਾਂ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਵਰਤਦਿਆਂ ਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਬਰਖਾਸਤ ਕੀਤਾ ਸੀ।

-PTCNews

Related Post