ਦੁਬਈ ਤੋਂ ਪੰਜਾਬ ਸੋਨਾ ਲਿਆ ਰਹੇ ਇੱਕ ਯਾਤਰੀ ਨੂੰ ਸੋਨੇ ਸਮੇਤ ਏਅਰਪੋਰਟ ‘ਤੇ ਕੀਤਾ ਕਾਬੂ

By  Shanker Badra May 28th 2019 10:00 AM

ਦੁਬਈ ਤੋਂ ਪੰਜਾਬ ਸੋਨਾ ਲਿਆ ਰਹੇ ਇੱਕ ਯਾਤਰੀ ਨੂੰ ਸੋਨੇ ਸਮੇਤ ਏਅਰਪੋਰਟ ‘ਤੇ ਕੀਤਾ ਕਾਬੂ:ਅੰਮ੍ਰਿਤਸਰ : ਸੋਨਾ ਸਮੱਗਲਰ ਵਿਦੇਸ਼ਾਂ ‘ਚੋਂ ਪੰਜਾਬ ਸੋਨਾ ਲੈ ਕੇ ਆਉਣ ਲਈ ਹਰ ਹੱਥਕੰਡਾ ਵਰਤਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ।ਹੁਣ ਤੱਕ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਾਰ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਤੇ ਸੋਨਾ ਸਮੱਗਲਰ ਦੀ ਸਾਜ਼ਿਸ਼ ਨੂੰ ਕਸਟਮ ਵਿਭਾਗ ਦੀ ਟੀਮ ਨੇ ਨਾਕਾਮ ਕਰ ਦਿੱਤਾ ਹੈ। [caption id="attachment_300649" align="aligncenter" width="300"]Dubai To Punjab Come Traveler gold Including airport Arrested
ਦੁਬਈ ਤੋਂ ਪੰਜਾਬ ਸੋਨਾ ਲਿਆ ਰਹੇ ਇੱਕ ਯਾਤਰੀ ਨੂੰ ਸੋਨੇ ਸਮੇਤ ਏਅਰਪੋਰਟ ‘ਤੇ ਕੀਤਾ ਕਾਬੂ[/caption] ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ 550 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 18 ਲੱਖ ਦੱਸੀ ਜਾਂਦੀ ਹੈ।ਇਸ ਤੋਂ ਬਾਅਦ ਉਕਤ ਯਾਤਰੀ ਨੂੰ ਕਾਬੂ ਕਰਕੇ ਡੀ.ਆਰ.ਆਈ ਦੇ ਅਧਿਕਾਰੀ ਪੁੱਛ ਗਿੱਛ ਕਰਨ ਲਈ ਮੁੱਖ ਦਫ਼ਤਰ ਲਈ ਰਵਾਨਾ ਹੋ ਗਏ ਸਨ। [caption id="attachment_300648" align="aligncenter" width="300"]Dubai To Punjab Come Traveler gold Including airport Arrested
ਦੁਬਈ ਤੋਂ ਪੰਜਾਬ ਸੋਨਾ ਲਿਆ ਰਹੇ ਇੱਕ ਯਾਤਰੀ ਨੂੰ ਸੋਨੇ ਸਮੇਤ ਏਅਰਪੋਰਟ ‘ਤੇ ਕੀਤਾ ਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਤਹਿਗੜ੍ਹ ਸਾਹਿਬ : ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ ,3 ਖਿਲਾਫ਼ ਮਾਮਲਾ ਦਰਜ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਔਰਤ ਬ੍ਰਾਅ ‘ਚ ਡੇਢ ਕਿਲੋ ਸੋਨਾ ਲੁਕੋ ਕੇ ਲਿਆਈ ਸੀ ਪਰ ਕਸਟਮ ਵਿਭਾਗ ਦੀ ਟੀਮ ਨੇ ਔਰਤ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।ਇਸ ਤੋਂ ਬਾਅਦ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੀ ਗੁੱਟ ਵਾਲੀ ਘੜੀ ‘ਚੋਂ 300 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਸੀ। -PTCNews

Related Post