ਵਿਜੀਲੈਂਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਜੈਤੋਂ ਨਗਰ ਕੌਂਸਲ ਦੇ ਚਾਰ ਕਰਮਚਾਰੀ ਹਿਰਾਸਤ ਚ

By  Riya Bawa October 19th 2021 04:48 PM

ਫ਼ਰੀਦਕੋਟ: ਅੱਜ ਵਿਜੀਲੈਂਸ ਵਿਭਾਗ ਫ਼ਰੀਦਕੋਟ ਵੱਲੋਂ ਕਸਬਾ ਜੈਤੋਂ ਦੇ ਨਗਰ ਕੌਂਸਲ ਦਫਤਰ ਤੇ ਛਾਪੇਮਾਰੀ ਕਰ ਚਾਰ ਕਰਮਚਾਰੀਆਂ ਨੂੰ ਹਿਰਾਸਤ ਚ ਲਿਆ ਗਿਆ ਹੈ। ਜਿਨ੍ਹਾਂ ਵੱਲੋਂ ਦਫ਼ਤਰੀ ਰਿਕਾਰਡ ਨਾਲ ਛੇੜਖਾਨੀ ਕੀਤੀ ਗਈ ਸੀ ਜਿਸਦੀ ਪੜਤਾਲ ਤੋਂ ਬਾਅਦ ਇਨ੍ਹਾਂ ਖਿਲਾਫ ਵਿਜੀਲੈਂਸ ਵਿਭਾਗ ਵੱਲੋਂ ਮਾਮਲਾ ਦਰਜ ਕਰ ਅੱਜ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭੀ ਗਈ ਹੈ।

Vigilance Bureau exposes Scams of valuable land records near Chandigarh

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਇੱਕ ਵਿਜੀਲੈਂਸ ਇਨਕੁਆਰੀ 7 ਨੰਬਰ ਚੱਲ ਰਹੀ ਸੀ ਜਿਸ ਮੁਤਾਬਿਕ ਨਗਰ ਕੌਂਸਲ ਜੈਤੋਂ ਦੇ ਚਾਰ ਕਰਮਚਾਰੀਆਂ ਵੱਲੋਂ ਦਫਤਰ 'ਚ ਬੇਨਿਯਮੀਆਂ ਕੀਤੀਆਂ ਗਈਆਂ ਸਨ ਜੋ ਪੜਤਾਲ ਦੌਰਾਨ ਸਹੀ ਪਾਈਆ ਗਈਆਂ ਜਿਸ ਤੋਂ ਬਾਅਦ ਮਾਮਲਾ ਦਰਜ ਕਰ ਅੱਜ ਇਨ੍ਹਾਂ ਚਾਰਾਂ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

 

ਉਨ੍ਹਾਂ ਦੱਸਿਆ ਕਿ 2013-14 ਦੇ ਪ੍ਰਾਪਰਟੀ ਟੈਕਸ ਦੇ ਰਿਕਾਰਡ ਦੇ ਰਜਿਸਟਰ 'ਚੋ ਇਨ੍ਹਾਂ ਵੱਲੋਂ ਕੂੱਝ ਪੰਨੇ ਪਾੜ ਕੇ ਗਾਇਬ ਕਰ ਦਿੱਤੇ ਸਨ ਅਤੇ ਰਿਕਾਰਡ ਨਾਲ ਛੇੜਖਾਨੀ ਕਰ ਵੱਡਾ ਘਪਲਾ ਕਰਨ ਦੇ ਸ਼ੰਕੇ ਪੈਦਾ ਹੋਏ ਹਨ ਜਿਸ ਦੀ ਹੁਣ ਇਨ੍ਹਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕਰ ਮਾਮਲੇ ਦੀ ਤੈਅ ਤੱਕ ਪੁਹੰਚ ਕੀਤੀ ਜਾਵੇਗੀ।

ASI caught red handed by Punjab Vigilance while taking bribe ASI caught red handed by Punjab Vigilance while taking bribe

-PTC News

Related Post