ਪੰਜਾਬ 'ਚ 2 ਵਾਰ ਲਗਾਤਾਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ ,ਘਰਾਂ 'ਚੋਂ ਬਾਹਰ ਨਿਕਲੇ ਲੋਕ 

By  Shanker Badra February 12th 2021 11:01 PM -- Updated: February 12th 2021 11:17 PM

ਪੰਜਾਬ 'ਚ 2 ਵਾਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ ,ਲੋਕ ਨਿਕਲੇ ਘਰਾਂ 'ਚੋਂ ਬਾਹਰ:ਚੰਡੀਗੜ੍ਹ : ਪੰਜਾਬ ਦੇ ਵੱਖ -ਵੱਖ ਇਲਾਕਿਆਂ 'ਚ ਅੱਜ ਦੇਰ ਰਾਤ 10.30 ਵਜੇ ਦੇ ਕਰੀਬ ਦੋ ਵਾਰ ਲਗਾਤਾਰ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ ਹਨ।

ਇਸ ਦੌਰਾਨ ਭੂਚਾਲ ਦੇ ਝਟਕੇ ਲੱਗਣ ਤੋਂ ਬਾਅਦ ਲੋਕ ਆਪਣੇ -ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ ਹਨ। ਅੰਮ੍ਰਿਤਸਰ ,ਅਜਨਾਲਾ ,ਖਰੜ , ਪਟਿਆਲਾ ,ਸੰਗਰੂਰ, ਮੋਹਾਲੀ ,ਬਰਨਾਲਾ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ ਹਨ।

Earthquake Updates : 6.1 Earthquake In Amritsar, Punjab ,Delhi-NCR ਪੰਜਾਬ 'ਚ 2 ਵਾਰ ਲਗਾਤਾਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ ,ਘਰਾਂ 'ਚੋਂ ਬਾਹਰ ਨਿਕਲੇ ਲੋਕ

ਜਾਣਕਾਰੀ ਅਨੁਸਾਰ ਉੱਤਰੀ ਭਾਰਤ 'ਚ ਭਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਜ਼ਿਆਦਾ ਝਟਕੇ ਹਰਿਆਣਾ, ਰਾਜਸਥਾਨ, ਜੰਮੂ ਅਤੇ ਕਸ਼ਮੀਰ ਵਿੱਚ  ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਤਾਜਿਕਿਸਤਾਨ ਦੱਸਿਆ ਜਾ ਰਿਹਾ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ।

Earthquake Updates : 6.1 Earthquake In Amritsar, Punjab ,Delhi-NCR ਪੰਜਾਬ 'ਚ 2 ਵਾਰ ਲਗਾਤਾਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ ,ਘਰਾਂ 'ਚੋਂ ਬਾਹਰ ਨਿਕਲੇ ਲੋਕ

ਇਸ ਦੇ ਇਲਾਵਾ ਦਿੱਲੀ ,ਹਰਿਆਣਾ ਵਿੱਚ ਵੀ ਭੂਚਾਲ ਦੇ ਜ਼ਬਰਦਸਤ ਝਟਕੇਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਭੂਚਾਲ ਦੇ ਝਟਕੇ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈI ਸ਼ੁੱਕਰਵਾਰ ਰਾਤ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1ਮਾਪੀ ਗਈ ਹੈ। ਦਿੱਲੀ-ਐਨਸੀਆਰ, ਜੰਮੂ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਪੜ੍ਹੋ ਹੋਰ ਖ਼ਬਰਾਂ : ਗੁਰਨਾਮ ਸਿੰਘ ਚੰਡੂਨੀ ਦਾ ਵੱਡਾ ਬਿਆਨ , ਜੇ ਸਰਕਾਰ MSP 'ਤੇ ਕਾਨੂੰਨ ਬਣਾਏ ਤਾਂ ਸੋਧਾਂ 'ਤੇ ਵਿਚਾਰ ਹੋ ਸਕਦੈ 

Earthquake Updates : 6.1 Earthquake In Amritsar, Punjab ,Delhi-NCR ਪੰਜਾਬ 'ਚ 2 ਵਾਰ ਲਗਾਤਾਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ ,ਘਰਾਂ 'ਚੋਂ ਬਾਹਰ ਨਿਕਲੇ ਲੋਕ

ਦੱਸ ਦੇਈਏ ਕਿ ਭੂਚਾਲ ਦੇ ਝਟਕੇ ਲੱਗਣ ਨਾਲ ਕਿਸੇ ਦੇ ਜ਼ਾਨੀ ਨੁਕਸਾਨ ਜਾਂ ਸੰਪਤੀ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਦੋਂ ਰਾਤ 10:34 ਵਜੇ ਅੰਮ੍ਰਿਤਸਰ ਵਿਖੇ ਭੂਚਾਲ ਆਇਆ ਤਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਕਈ ਲੋਕ ਭੁਚਾਲ ਦੀ ਖ਼ਬਰ ਜਾਨਣ ਲਈ ਸੋਸ਼ਲ ਮੀਡੀਆ 'ਤੇ ਪਹੁੰਚ ਗਏ।

-PTCNews

Related Post