ਭੂਚਾਲ ਆਉਣ ਦਾ ਵਾਇਰਲ ਮੈਸੇਜ ਨਿਕਲਿਆ ਅਫ਼ਵਾਹ ,ਲੋਕਾਂ ਦੇ ਮਨਾਂ 'ਚੋਂ ਨਿਕਲਿਆ ਡਰ

By  Shanker Badra September 26th 2018 10:36 AM -- Updated: September 26th 2018 12:48 PM

ਭੂਚਾਲ ਆਉਣ ਦਾ ਵਾਇਰਲ ਮੈਸੇਜ ਨਿਕਲਿਆ ਅਫ਼ਵਾਹ ,ਲੋਕਾਂ ਦੇ ਮਨਾਂ 'ਚੋਂ ਨਿਕਲਿਆ ਡਰ:ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਬਹੁਤ ਹੀ ਵਾਇਰਲ ਹੋ ਰਿਹਾ ਸੀ।ਇਸ ਮੈਸੇਜ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ।ਦੱਸ ਦੇਈਏ ਕਿ ਇਸ ਵਾਇਰਲ ਮੈਸੇਜ ਰਾਹੀਂ ਅਫ਼ਵਾਹ ਫੈਲਾਈ ਜਾ ਰਹੀ ਸੀ ਕਿ ਰਾਤ 2.34 ਮਿੰਟ ਤੇ 400 ਕਿਲੋਮੀਟਰ ਦੀ ਦੂਰੀ ਵਾਲਾ ਭੂਚਾਲ ਆਵੇਗਾ ਜਿਸ ਦੀ ਲਪੇਟ ਵਿੱਚ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਜਲਾਲਾਬਾਦ ਆਵੇਗਾ। ਦੱਸ ਦੇਈਏ ਕਿ ਇਹ ਚੇਤਾਵਨੀ ਕਿਸੇ ਮੌਸਮ ਵਿਗਿਆਨੀ ਦੀ ਨਹੀਂ ਸਗੋਂ ਇਹ ਤਾਂ ਇੱਕ ਸੋਸ਼ਲ ਮੀਡੀਆ ਉੱਤੇ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਸਬੰਧੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਮੈਸੇਜ ਇੱਕ ਅਫ਼ਵਾਹ ਹੈ ਇਸ 'ਚ ਕੋਈ ਸੱਚਾਈ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਭੂਚਾਲ ਦਾ ਕੋਈ ਸਮਾਂ ਨਹੀਂ ਹੈ ਇਹ ਕਦੋਂ ਵੀ ਆ ਸਕਦਾ ਹੈ ਕਿਉਂਕਿ ਕੁਦਰਤ 'ਤੇ ਕਿਸੇ ਨਹੀਂ ਚੱਲਦਾ।ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ। -PTCNews

Related Post