Fri, Dec 19, 2025
Whatsapp

Anger Control With Food: ਆਪਣੇ ਗੁੱਸੇ ਨੂੰ ਕੰਟਰੋਲ 'ਚ ਰੱਖਣ ਲਈ ਖਾਓ ਇਹ ਚੀਜਾਂ, ਮਿਲਣਗੇ ਕਈ ਫ਼ਾਇਦੇ

ਦੱਸ ਦਈਏ ਕਿ ਜਿਨ੍ਹਾਂ ਗੁਸੇ ਨੂੰ ਘਟਾਉਣ 'ਚ ਧਿਆਨ ਅਤੇ ਕਸਰਤ ਕੰਮ ਕਰਦੀ ਹੈ ਉਨ੍ਹਾਂ ਹੀ ਖਾਣਾ ਕੰਮ ਕਰਦਾ ਹੈ। ਕਿਉਂਕਿ ਭੋਜਨ ਸਾਡੇ ਸਰੀਰ ਨਾਲੋਂ ਸਾਡੇ ਦਿਮਾਗ ਨਾਲ ਜ਼ਿਆਦਾ ਜੁੜਿਆ ਹੋਇਆ ਹੈ।

Reported by:  PTC News Desk  Edited by:  Aarti -- October 15th 2023 09:26 PM
Anger Control With Food: ਆਪਣੇ ਗੁੱਸੇ ਨੂੰ ਕੰਟਰੋਲ 'ਚ ਰੱਖਣ ਲਈ ਖਾਓ ਇਹ ਚੀਜਾਂ, ਮਿਲਣਗੇ ਕਈ ਫ਼ਾਇਦੇ

Anger Control With Food: ਆਪਣੇ ਗੁੱਸੇ ਨੂੰ ਕੰਟਰੋਲ 'ਚ ਰੱਖਣ ਲਈ ਖਾਓ ਇਹ ਚੀਜਾਂ, ਮਿਲਣਗੇ ਕਈ ਫ਼ਾਇਦੇ

Foods To Help Control Anger: ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕੀ ਲੋਕ ਆਪਣੇ ਗੁਸੇ ਨੂੰ ਘਟਾਉਣ ਲਈ ਧਿਆਨ ਅਤੇ ਕਸਰਤ ਕਰਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਗੁਸੇ ਨੂੰ ਘਟਾਉਣ 'ਚ ਧਿਆਨ ਅਤੇ ਕਸਰਤ ਕੰਮ ਕਰਦੀ ਹੈ ਉਨ੍ਹਾਂ ਹੀ ਖਾਣਾ ਕੰਮ ਕਰਦਾ ਹੈ। ਕਿਉਂਕਿ ਭੋਜਨ ਸਾਡੇ ਸਰੀਰ ਨਾਲੋਂ ਸਾਡੇ ਦਿਮਾਗ ਨਾਲ ਜ਼ਿਆਦਾ ਜੁੜਿਆ ਹੋਇਆ ਹੈ। ਇਸ ਲਈ, ਅਸੀਂ ਜੋ ਵੀ ਖਾਣਾ ਪਸੰਦ ਕਰਦੇ ਹਾਂ, ਖਾਂਦੇ ਹਾਂ।

ਪਰ ਕੁਝ ਲੋਕ ਜ਼ਿਆਦਾ ਖਾਂਦੇ ਹਨ ਜਦੋਂ ਉਹ ਗੁੱਸੇ ਜਾਂ ਉਦਾਸ ਹੁੰਦੇ ਹਨ। ਕਈ ਲੋਕਾਂ ਨੂੰ ਇਸ ਦੀ ਜ਼ਿਆਦਾ ਸਮੱਸਿਆ ਰਹਿੰਦੀ ਹੈ ਅਜਿਹੀ ਸਥਿਤੀ ਵਿੱਚ, ਲੋਕ ਅਕਸਰ ਆਪਣੀ ਲਾਲਸਾ ਦੇ ਅਨੁਸਾਰ ਗੈਰ-ਸਿਹਤਮੰਦ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਕਿ ਪੱਕੀਆਂ ਚੀਜ਼ਾਂ, ਮਿੱਠੀਆਂ ਚੀਜ਼ਾਂ, ਚਾਕਲੇਟ ਅਤੇ ਸਨੈਕਸ ਅਤੇ ਤੇਲਯੁਕਤ ਅਤੇ ਚਰਬੀ ਵਾਲੀਆਂ ਚੀਜ਼ਾਂ। ਤਾਂ ਆਓ ਜਾਣਦੇ ਹਾਂ ਅਸੀਂ ਤੁਹਾਨੂੰ ਭੋਜਨਾਂ ਬਾਰੇ ਜੋ ਗੁੱਸੇ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।


ਸੰਤਰਾ ਖਾਓ : 

ਜੇਕਰ ਤੁਸੀਂ ਆਪਣੇ ਗੁਸੇ ਨੂੰ ਕਾਬੂ 'ਚ ਰੱਖਣਾ ਚਾਹੁੰਦੇ ਹੋ ਤਾ ਤੁਹਾਨੂੰ ਸੰਤਰਾ ਖਾਣਾ ਚਾਹੀਂਦਾ ਹੈ ਕਿਉਂਕਿ ਇਸ 'ਚ ਵਿਟਾਮਿਨ ਸੀ, ਫਾਈਬਰ ਅਤੇ ਕੈਰੋਟੀਨੋਇਡ ਵਰਗੇ ਕੁਝ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਡੋਪਾਮਾਈਨ ਨੂੰ ਵਧਾਉਂਦੇ ਹਨ ਅਤੇ ਮੂਡ ਸਵਿੰਗ ਨੂੰ ਕੰਟਰੋਲ ਕਰਦੇ ਹਨ ਅਤੇ ਇਸਦਾ ਸੁਆਦ ਗੁੱਸੇ ਨੂੰ ਭੁਲਾਉਣ ਵਿੱਚ ਮਦਦ ਕਰਦਾ ਹੈ। 

ਵਿਟਾਮਿਨ ਡੀ ਨਾਲ ਭਰਪੂਰ ਭੋਜਨ ਦਾ ਸੇਵਨ ਕਰੋ : 

ਜੇਕਰ ਤੁਹਾਡੀ ਸਰੀਰ 'ਚ ਵਿਟਾਮਿਨ ਡੀ ਦੀ ਮਾਤਰਾ ਘੱਟ ਹੈ ਤਾਂ ਤੁਹਾਨੂੰ ਚਰਬੀ ਵਾਲੀ ਮੱਛੀ, ਅੰਡੇ ਦੀ ਜ਼ਰਦੀ ਅਤੇ ਮਸ਼ਰੂਮ ਵਰਗੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਦਾ ਸੇਵਨ ਵਿਟਾਮਿਨ ਡੀ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ ਜੋ ਗੁੱਸੇ ਨੂੰ ਘਟਾਉਣ 'ਚ ਮਦਦਗਾਰ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ ਖਾਓ : 

ਆਪਣੇ ਗੁੱਸੇ ਨੂੰ ਕੰਟਰੋਲ 'ਚ ਰੱਖਣ ਲਈ ਖਾਓ ਹਰੀਆਂ ਪੱਤੇਦਾਰ ਸਬਜ਼ੀਆਂ ਕਿਉਂਕਿ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਅਤੇ ਇਸਤੋਂ ਇਲਾਵਾ ਇਸ 'ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਗੁੱਸੇ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੁੰਦੇ ਹੈ।

ਨਾਰੀਅਲ ਖਾਓ : 

ਤੁਸੀਂ ਗੁਸੇ ਨੂੰ ਘਟਾਉਣ ਲਈ ਨਾਰੀਅਲ ਖਾ ਸਕਦੇ ਹੋ ਕਿਉਂਕਿ ਇਹ ਫਾਈਬਰ ਲਾਲਸਾ ਨੂੰ ਘੱਟ ਕਰਨ, ਮੈਗਨੀਸ਼ੀਅਮ ਨੀਂਦ ਨੂੰ ਵਧਾਉਣ ਅਤੇ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਨ 'ਚ ਮਦਦ ਕਰਦਾ ਹੈ ਅਤੇ ਇਹ ਤੁਹਾਡੇ ਮਿਠਾਈ ਖਾਣ ਦੀ ਲਾਲਸਾ ਘਟਾਉਣ ਦੇ ਨਾਲ ਨਾਲ ਭਾਰ ਘਟਾਉਣ 'ਚ ਮਦਦਗਾਰ ਕਰਦਾ ਹੈ।

ਓਮੇਗਾ-3 ਨਾਲ ਭਰਪੂਰ ਭੋਜਨ ਖਾਓ : 

ਉਦਾਸੀ ਦੀਆਂ ਭਾਵਨਾਵਾਂ ਨਾਲ ਲੜਨ ਵਿੱਚ ਮਦਦ ਕਰਨ ਲਈ ਫਲੈਕਸ ਦੇ ਬੀਜ, ਚਿਆ ਬੀਜ ਅਤੇ ਅਖਰੋਟ ਵਿੱਚ ਪਾਏ ਜਾਣ ਵਾਲੇ ਓਮੇਗਾ -3 ਫੈਟੀ ਐਸਿਡ ਦੀ ਮਾਤਰਾ ਵਧਾਓ। ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਤੁਸੀਂ ਬਦਾਮ, ਕਾਜੂ ਅਤੇ ਅਖਰੋਟ ਵਰਗੀਆਂ ਚੀਜ਼ਾਂ ਖਾ ਸਕਦੇ ਹੋ ਜੋ ਤੁਹਾਡੇ ਸਰੀਰ ਵਿੱਚ ਓਮੇਗਾ-3 ਫੈਟੀ ਐਸਿਡ ਨੂੰ ਵਧਾ ਸਕਦੇ ਹਨ ਅਤੇ ਮੂਡ ਸਵਿੰਗ ਅਤੇ ਗੁੱਸੇ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ

ਇਙ ਵੀ ਪੜ੍ਹੋ: Navratri Diet : ਵਰਤ ਦੇ ਦੌਰਾਨ ਖਾਉ ਇਹ ਫਲ ਸਿਹਤ ਨੂੰ ਮਿਲਣਗੇ ਕਈ ਫ਼ਾਇਦੇ

- PTC NEWS

Top News view more...

Latest News view more...

PTC NETWORK
PTC NETWORK