Sun, Apr 28, 2024
Whatsapp

Navratri Diet : ਵਰਤ ਦੇ ਦੌਰਾਨ ਖਾਉ ਇਹ ਫਲ ਸਿਹਤ ਨੂੰ ਮਿਲਣਗੇ ਕਈ ਫ਼ਾਇਦੇ

Navratri Diet : ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਸ਼ਾਰਦੀਆ ਨਵਰਾਤਰੀ 15 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਕੁੱਝ ਲੋਕ ਦੇਵੀ ਦੁਰਗਾ ਨੂੰ ਖੁਸ਼ ਕਰਨ ਲਈ ਵਰਤ ਰੱਖਦੇ ਹਨ ਅਤੇ ਬਹੁਤੇ ਲੋਕ ਨਵਰਾਤਰੀ ਦੇ ਪੂਰੇ ਨੌਂ ਦਿਨ ਵਰਤ ਰੱਖਦੇ ਹਨ।

Written by  Shameela Khan -- October 13th 2023 09:30 PM -- Updated: October 13th 2023 09:34 PM
Navratri Diet : ਵਰਤ ਦੇ ਦੌਰਾਨ ਖਾਉ ਇਹ ਫਲ ਸਿਹਤ ਨੂੰ ਮਿਲਣਗੇ ਕਈ ਫ਼ਾਇਦੇ

Navratri Diet : ਵਰਤ ਦੇ ਦੌਰਾਨ ਖਾਉ ਇਹ ਫਲ ਸਿਹਤ ਨੂੰ ਮਿਲਣਗੇ ਕਈ ਫ਼ਾਇਦੇ

Navratri Diet: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਸ਼ਾਰਦੀਆ ਨਵਰਾਤਰੀ 15 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਕੁੱਝ ਲੋਕ ਦੇਵੀ ਦੁਰਗਾ ਨੂੰ  ਖੁਸ਼ ਕਰਨ ਲਈ ਵਰਤ ਰੱਖਦੇ ਹਨ ਅਤੇ ਬਹੁਤੇ ਲੋਕ ਨਵਰਾਤਰੀ ਦੇ ਪੂਰੇ ਨੌਂ ਦਿਨ ਵਰਤ ਰੱਖਦੇ ਹਨ। ਅਜਿਹੇ ਕਈ ਵਾਰ ਲੋਕਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਤੋਂ ਬਚਣ ਲਈ ਤੁਸੀਂ ਵਰਤ ਦੇ ਦੌਰਾਨ ਫਲਾਂ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਫਲਾਂ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਤੁਹਾਡੇ ਸਰੀਰ ਵਿੱਚ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਵਰਤ ਦੇ ਦੌਰਾਨ ਫਲਾਂ ਦਾ ਸੇਵਨ ਸਰੀਰ ਨੂੰ ਹਾਈਡਰੇਟ ਰੱਖਦਾ ਦੇ ਨਾਲ ਨਾਲ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ 'ਚ ਵੀ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫਲਾਂ ਬਾਰੇ ਜਿਨ੍ਹਾਂ ਦਾ ਸੇਵਨ ਤੁਸੀਂ ਵਰਤ ਦੇ ਦੌਰਾਨ ਕਰ ਸਕਦੇ ਹੋ।



 ਕੇਲਾ : 

ਜੇਕਰ ਤੁਸੀਂ ਨਵਰਾਤਰੀ ਦੌਰਾਨ ਵਰਤ ਰੱਖਕੇ ਦੇਵੀ ਦੁਰਗਾ ਨੂੰ ਖੁਸ਼ ਕਰਨਾ ਅਤੇ ਆਪਣੇ ਸਰੀਰ ਨੂੰ ਊਰਜਾਵਾਨ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਵਿਟਾਮਿਨ ਬੀ6, ਫਾਈਬਰ, ਪੋਟਾਸ਼ੀਅਮ, ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਭੁੱਖ ਘਟਾਉਣ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ। ਇਸ ਲਈ ਵਰਤ ਦੇ ਦੌਰਾਨ ਦੁੱਧ ਦੇ ਨਾਲ ਕੇਲਾ ਖਾਣ ਦੀ ਸਲਾਹ ਦਿਤੀ ਜਾਂਦੀ ਹੈ।

ਸੇਬ : 

ਜੇਕਰ ਤੁਸੀਂ ਵਰਤ ਦੇ ਦੌਰਾਨ ਸੇਬ ਦਾ ਸੇਵਨ ਵੀ ਕਰ ਸਕਦੇ ਹੋ ਕਿਊਂਕਿ ਇਸ 'ਚ ਵਿਟਾਮਿਨ-ਬੀ, ਵਿਟਾਮਿਨ-ਸੀ, ਫਾਈਬਰ ਅਤੇ ਪੋਟਾਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ, ਪਾਚਨ ਤੰਤਰ ਨੂੰ ਮਜ਼ਬੂਤ ​​ਕਰਨ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਕਰਦੇ ਹਨ। ਇਸ ਲਈ ਵਰਤ ਦੇ ਦੌਰਾਨ ਸੇਬ ਖਾਣ ਜਾਂ ਸੇਬ ਦਾ ਜੂਸ ਪੀਣ ਦੀ ਸਲਾਹ ਦਿਤੀ ਜਾਂਦੀ ਹੈ।

 ਕੀਵੀ : 

ਜੇਕਰ ਤੁਹਾਨੂੰ ਵੀ ਵਰਤ ਦੇ ਦੌਰਾਨ ਹੁੰਦੀ ਹੈ ਅਤੇ ਤੁਸੀਂ ਆਪਣੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਭਰਪੂਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ। ਇਸ ਲਈ ਵਰਤ ਦੇ ਦੌਰਾਨ ਕੀਵੀ ਖਾਣ ਦੀ ਸਲਾਹ ਵੀ ਦਿਤੀ ਜਾਂਦੀ ਹੈ। 

 ਸਟ੍ਰਾਬੈਰੀ : 

ਵਰਤ ਦੇ ਦੌਰਾਨ ਸਟ੍ਰਾਬੇਰੀ ਦਾ ਸੇਵਨ ਵੀ ਕੀਤਾ ਜਾਂ ਸਕਦਾ ਹੈ ਕਿਉਂਕਿ ਇਸ 'ਚ ਘੱਟ ਕੈਲੋਰੀ ਅਤੇ ਉੱਚ ਫਾਈਬਰ ਸਮੱਗਰੀ ਹੁੰਦੀ ਹੈ। ਜੋ ਭਾਰ ਘਟਾਉਣ ਦੇ ਨਾਲ ਨਾਲ ਜ਼ੁਕਾਮ ਅਤੇ ਫਲੂ ਤੋਂ ਬਚਾਉਣ 'ਚ ਵੀ ਮਦਦ ਕਰਦਾ ਹੈ। ਵਰਤ ਦੇ ਦੌਰਾਨ ਸਟ੍ਰਾਬੇਰੀ ਖਾਣ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। 

 ਸੰਤਰਾ : 

ਤੁਸੀਂ ਵਰਤ ਦੇ ਦੌਰਾਨ ਸੰਤਰੇ ਵੀ ਖਾਂ ਸਕਦੇ ਹੋ ਕਿਉਂਕਿ ਇਸ 'ਚ ਵਿਟਾਮਿਨ ਸੀ, ਫਾਸਫੋਰਸ, ਕੈਲਸ਼ੀਅਮ ਅਤੇ ਸੋਡੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਸੰਤਰੇ ਦਾ ਸੇਵਨ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ 84 ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਜੋ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ।

ਡਿਸਕਲੇਮਰਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...