ਈਡੀ ਨੇ ਛਾਪੇਮਾਰੀ ਦੌਰਾਨ 6 ਕਰੋੜ ਰੁਪਏ ਕੀਤੇ ਬਰਾਮਦ

By  Pardeep Singh January 18th 2022 09:30 PM

ਚੰਡੀਗੜ੍ਹ : ਬੀਤੀ ਦਿਨੀ ਈਡੀ ਵੱਲੋਂ ਪੰਜਾਬ ਵਿੱਚ ਕਈ ਥਾਵਾਂ ਉੱਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਭਤੀਤੇ ਭੁਪਿੰਦਰ ਸਿੰਘ ਦੇ ਘਰ ਵੀ ਰੇਡ ਕੀਤੀ ਗਈ ਸੀ। ਚਨਜੀਤ ਸਿੰਘ ਚੰਨੀ ਦੇ ਭਤੀਜੇ ਅਤੇ ਉਸ ਦੇ ਸਾਥੀਆਂ ਦੀ ਤਲਾਸ਼ੀ ਦੌਰਾਨ, ਕੁਝ ਜਾਇਦਾਦ ਨਾਲ ਸਬੰਧਿਤ ਦਸਤਾਵੇਜ਼ ਅਤੇ ਕਰੰਸੀ ਬਰਾਮਦ ਹੋਈ। ਤਲਾਸ਼ੀ ਦੌਰਾਨ 6 ਕਰੋੜ ਰੁਪਏ ਬਰਾਮਦ ਹੋਏ ਹਨ।

 

ਲੁਧਿਆਣਾ ਵਿਖੇ ਭੁਪਿੰਦਰ ਸਿੰਘ (ਚੰਨੀ ਦੇ ਭਤੀਜੇ) ਦੀ ਰਿਹਾਇਸ਼ ਤੋਂ ਕਰੀਬ 4 ਕਰੋੜ ਰੁਪਏ ਅਤੇ ਸੰਦੀਪ ਕੁਮਾਰ ਦੇ ਲੁਧਿਆਣਾ ਸਥਿਤ ਰਿਹਾਇਸ਼ ਤੋਂ ਕਰੀਬ 2 ਕਰੋੜ ਰੁਪਏ ਦੀ ਨਕਦੀ ਮਿਲੀ ਹੈ।

ਚਰਨਜੀਤ ਚੰਨੀ ਦੇ ਭਤੀਜੇ ਨਾਲ ਸਬੰਧਿਤ ਐਫਆਈਆਰ ਵਿੱਚ, ਮਾਈਨਿੰਗ ਵਿਭਾਗ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ 07.03.2018 ਨੂੰ ਪੁਲਿਸ ਸਟੇਸ਼ਨ - ਰਾਹੋਂ, ਐਸ.ਬੀ.ਐਸ. ਨਗਰ ਵਿਖੇ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਅਚਨਚੇਤ ਚੈਕਿੰਗ ਕੀਤੀ। ਰੇਤ ਦੀ ਗੈਰ-ਕਾਨੂੰਨੀ ਖੁਦਾਈ

ਨਿਰਧਾਰਤ ਖੇਤਰ ਤੋਂ ਬਾਹਰ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਮਲਿਕਪੁਰ ਮਾਈਨਿੰਗ ਵਾਲੀ ਥਾਂ ’ਤੇ ਮਾਈਨਿੰਗ ਦਾ ਕੰਮ ਰੋਕ ਦਿੱਤਾ ਗਿਆ ਅਤੇ ਟੀਮ ਵੱਲੋਂ ਤੋਲ ਪਰਚੀਆਂ ਦੀ ਮਨਜ਼ੂਰੀ ਵੀ ਰੋਕ ਦਿੱਤੀ ਗਈ।

ਐਫਆਈਆਰ ਅਨੁਸਾਰ ਮਲਿਕਪੁਰ ਤੋਂ ਇਲਾਵਾ ਬੁਰਜਟਾਹਲ ਦਾਸ, ਬਰਸਾਲ, ਲਾਲੇਵਾਲ, ਮੰਡਾਲਾ ਅਤੇ ਖੋਸਾ ਵਿਖੇ ਵੀ ਗੈਰ-ਕਾਨੂੰਨੀ ਮਾਈਨਿੰਗ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ।

ਇਹ ਵੀ ਪੜ੍ਹੋ:ਪੰਜਾਬ 'ਚ 7 IG ਦੇ ਕੀਤੇ ਤਬਾਦਲੇ

-PTC News

Related Post