ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਕੈਲੰਡਰ ਸੁਰਖੀਆਂ 'ਚ, 372 ਦਿਨਾਂ ਦਾ ਬਣਾਇਆ ਸਾਲ

By  Jashan A April 7th 2019 06:48 PM

ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਕੈਲੰਡਰ ਸੁਰਖੀਆਂ 'ਚ, 372 ਦਿਨਾਂ ਦਾ ਬਣਾਇਆ ਸਾਲ,ਮਾਨਸਾ : ਸਿੱਖਿਆ ਵਿਭਾਗ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਸਿੱਖਿਆ ਵਿਭਾਗ ਨੇ ਇਸ ਸਾਲ ਲਈ ਜਾਰੀ ਕੀਤੇ ਗਏ ਕੈਲੰਡਰ 'ਚ ਸਾਲ ਨੂੰ 365 ਦੀ ਥਾਂ 372 ਦਿਨਾਂ ਦਾ ਬਣਾ ਦਿੱਤਾ ਹੈ।

edu ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਕੈਲੰਡਰ ਸੁਰਖੀਆਂ 'ਚ, 372 ਦਿਨਾਂ ਦਾ ਬਣਾਇਆ ਸਾਲ

ਇਸ ਖੁਲਾਸਾ ਮਾਨਸਾ ਜ਼ਿਲ੍ਹੇ ਦੇ ਹਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਫਤਰ 'ਚ ਲੱਗੇ ਉਸ ਕੈਲੰਡਰ ਤੋਂ ਹੋ ਰਿਹਾ ਹੈ ਜੋ ਜ਼ਿਲਾ ਸਿੱਖਿਆ ਅਫਸਰ ਰਜਿੰਦਰ ਕੌਰ ਵਲੋਂ ਆਈ. ਈ. ਡੀ. ਕੰਪੋਨੈਂਟ ਸਮੱਗਰ ਸਿੱਖਿਆ ਅਭਿਆਨ ਤਹਿਤ ਹਾਲ ਹੀ 'ਚ ਸਕੂਲਾਂ 'ਚ ਭੇਜਿਆ ਗਿਆ ਹੈ।

ਹੋਰ ਪੜ੍ਹੋ:ਫਰੀਦਕੋਟ ‘ਚ ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਨਿੱਜੀ ਹਸਪਤਾਲ ਦੇ ਡਾਕਟਰ ਨੂੰ ਭੇਜਿਆ ਇੰਨ੍ਹਾ ਬਿੱਲ, ਦੇਖੋ ਤਸਵੀਰਾਂ

edu ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਕੈਲੰਡਰ ਸੁਰਖੀਆਂ 'ਚ, 372 ਦਿਨਾਂ ਦਾ ਬਣਾਇਆ ਸਾਲ

ਇਸ ਮਾਮਲੇ ਸਬੰਧੀ ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਪੰਜਾਬ ਨੂੰ ਪੱਤਰ ਲਿਖਿਆ ਹੈ। ਜਿਸ 'ਚ ਉਹਨਾਂ ਲਿਖਿਆ ਹੈ ਕਿ ਸਾਲ ਦੇ ਚੌਥੇ ਮਹੀਨੇ 'ਚ ਲੋਕ ਸਭਾ ਚੋਣਾਂ ਦੌਰਾਨ ਕਾਹਲੀ 'ਚ ਸਕੂਲਾਂ 'ਚ ਭੇਜੇ ਗਏ ਇਨ੍ਹਾਂ ਕੈਲੰਡਰਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।

-PTC News

Related Post