ਚੋਣ ਕਮਿਸ਼ਨ ਨੇ ਜਿਸ ਨੂੰ ਬਣਾਇਆ ਸੀ ਬ੍ਰਾਂਡ ਅੰਬੈਸਡਰ , ਉਸ ਨੇ ਖ਼ੁਦ ਨਹੀਂ ਪਾਈ ਵੋਟ

By  Shanker Badra May 22nd 2019 05:03 PM

ਚੋਣ ਕਮਿਸ਼ਨ ਨੇ ਜਿਸ ਨੂੰ ਬਣਾਇਆ ਸੀ ਬ੍ਰਾਂਡ ਅੰਬੈਸਡਰ , ਉਸ ਨੇ ਖ਼ੁਦ ਨਹੀਂ ਪਾਈ ਵੋਟ:ਚੰਡੀਗੜ੍ਹ : ਚੋਣ ਕਮਿਸ਼ਨ ਨੇ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਜਿਸ ਅਦਾਕਾਰ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਹ ਅਦਾਕਾਰ ਵੋਟਾਂ ਵਾਲੇ ਦਿਨ ਕਿਤੇ ਵੀ ਨਜ਼ਰ ਨਹੀਂ ਆਇਆ।ਜਾਣਕਾਰੀ ਮੁਤਾਬਕ ਵੋਟਰ ਜਾਗਰੂਕਤਾ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਨਹੀਂ ਪਾਈ।

 Election Commission created the brand ambassador, He did not vote himself ਚੋਣ ਕਮਿਸ਼ਨ ਨੇ ਜਿਸ ਨੂੰ ਬਣਾਇਆ ਸੀ ਬ੍ਰਾਂਡ ਅੰਬੈਸਡਰ , ਉਸ ਨੇ ਖ਼ੁਦ ਨਹੀਂ ਪਾਈ ਵੋਟ

ਦਰਅਸਲ 'ਚ ਚੋਣ ਕਮਿਸ਼ਨ ਨੇ ਵੋਟਰ ਜਾਗਰੂਕਤਾ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਵਜੋਂ ਆਯੁਸ਼ਮਾਨ ਖੁਰਾਣਾ ਦੇ ਕਈ ਪਲੈਕਸ ਲਗਾਏ ਗਏ ਸਨ ਪਰ ਵੋਟਾਂ ਵਾਲੇ ਦਿਨ ਆਯੁਸ਼ਮਾਨ ਖੁਰਾਣਾ ਖੁਦ ਆਪਣੀ ਵੋਟ ਪਾਉਣ ਲਈ ਚੰਡੀਗੜ੍ਹ ਨਹੀਂ ਪਹੁੰਚੇ।

Election Commission created the brand ambassador, He did not vote himself ਚੋਣ ਕਮਿਸ਼ਨ ਨੇ ਜਿਸ ਨੂੰ ਬਣਾਇਆ ਸੀ ਬ੍ਰਾਂਡ ਅੰਬੈਸਡਰ , ਉਸ ਨੇ ਖ਼ੁਦ ਨਹੀਂ ਪਾਈ ਵੋਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਮਝੌਤਾ ਐਕਸਪ੍ਰੈੱਸ ਟਰੇਨ ਰਾਹੀਂ ਭਾਰਤ ਭੇਜੀ ਜਾ ਰਹੀ ਸੀ ਹੈਰੋਇਨ , ਵਾਹਗਾ ਰੇਲਵੇ ਸਟੇਸ਼ਨ ’ਤੇ ਬਰਾਮਦ

ਹਾਲਾਂਕਿ ਆਯੁਸ਼ਮਾਨ ਖੁਰਾਣਾ ਨੇ ਇਸ ਮਾਮਲੇ ਵਿੱਚ ਸਫ਼ਾਈ ਦਿੱਤੀ ਹੈ ਅਤੇ ਇੱਕ ਸਪੱਸਟੀਕਰਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪਤਨੀ ਦੀ ਡਾਕਟਰੀ ਲੋੜਾਂ ਦੇ ਕਾਰਨ ਉਹ ਉਸ ਦਿਨ ਮੁੰਬਈ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ ਸਨ।

-PTCNews

Related Post