ਪ੍ਰਾਈਮਰੀ ਸਕੂਲਾਂ 'ਚ ਅੰਗੇਰਜ਼ੀ ਲਾਜ਼ਮੀ ਕਰਨ ਨੂੰ ਲੈ ਕੇ ਕੀ ਕਹਿਣਾ ਹੈ ਇਹਨਾਂ ਹਸਤੀਆ ਦਾ, ਜਾਣੋ! 

By  Joshi January 9th 2018 10:45 AM

English necessary in primary schools Punjab says Government : ਪੰਜਾਬ 'ਚ ਸੂਬਾ ਸਰਕਾਰ ਵੱਲੋਂ ਜਾਰੀ ਹੋਏ ਆਦੇਸ਼ ਅਨੁਸਾਰ ਸੂਬੇ ਦੇ ਸਰਕਾਰੀ ਪ੍ਰਾਈਮਰੀ ਸਕੂਲਾਂ 'ਚ ਅੰਗੇਰਜ਼ੀ ਮੀਡੀਅਮ 'ਚ ਕਲਾਸਾਂ ਸ਼ੁਰੂ ਕੀਤੀਆਂ ਜਾਣ ਦਾ ਐਲਾਨ ਹੋਣ ਤੋਂ ਬਾਅਦ ਦਾ ਹੀ, ਇਸ ਫੈਸਲੇ ਦੇ ਖਿਲਾਫ ਕਈ ਥਾਵਾਂ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਮਾਂ ਬੋਲੀ ਪੰਜਾਬੀ ਨਾਲ ਹੋ ਰਹੇ ਇਸ ਖਿਲਵਾੜ 'ਤੇ ਇੰਟਰਨੈਸ਼ਨਲ ਪੱਧਰ ਦੇ ਅਰਥ ਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਐੱਸ. ਐੱਸ. ਜੌਹਲ ਅਤੇ ਪ੍ਰਸਿੱਧ ਸਾਹਿਤਕਾਰ ਅਤੇ ਪੰਜਾਬ ਸਾਹਿਤ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਨੇ ਵੀ ਨਿੰਦਾ ਕਰਦਿਆਂ ਕਿਹਾ ਹੈ ਕਿ ਬੱਚਿਆਂ ਨੂੰ ਕਮ ਸੇ ਕਮ ਤੀਜੀ ਜਮਾਤ ਤੱਕ ਉਸ ਦੀ ਮਾਤ ਭਾਸ਼ਾ 'ਚ ਹੀ ਲਾਜ਼ਮੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।

English necessary in primary schools Punjab says Government English necessary in primary schools Punjab says Government : ਇਸ ਸੰਬੰਧ 'ਚ ਬੋਲਦਿਆਂ ਡਾ. ਜੌਹਲ ਨੇ ਵੀ ਕਿਹਾ ਕਿ ਉਹ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਕਨਵੈਨਸ਼ਨ ਕਰਵਾ ਕੇ ਸਰਕਾਰ ਨੂੰ ਉਹਨਾਂ ਵੱਲੋਂ ਲਏ ਗਏ ਇਸ ਫੈਸਲੇ ਦੇ ਨੁਕਸਾਨਾਂ ਤੋਂ ਜਣੂ ਕਰਵਾਉਣਗੇ।

ਸਿਰਫ ਇੰਨ੍ਹਾਂ ਹੀ ਨਹੀਂ ਪੰਜਾਬੀ ਸਾਹਿਬ ਅਕਾਦਮੀ ਸਮੇਤ ਸਾਰੇ ਸਾਹਿਤਕਾਰ ਅਤੇ ਵਿਦਵਾਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।

English necessary in primary schools Punjab says Government ਡਾ. ਸਰਦਾਰਾ ਸਿੰਘ ਜੌਹਲ ਮਤਾਬਕ ਜੇਕਰ ਯੂ. ਐੱਨ. ਓ. ਅਤੇ ਹੋਰ ਮਨੋਚਿਕਿਤਸਕਾਂ ਦੀਆਂ ਰਿਪੋਰਟਾਂ 'ਤੇ ਗੌਰ ਕੀਤਾ ਜਾਵੇ ਤਾਂ ਹਰ ਜਗ੍ਹਾ ਇਹ ਦੱਸਿਆ ਗਿਆ ਹੈ ਕਿ ਬੱਚੇ ਨੂੰ ਘੱਟੋ-ਘੱਟ ਤੀਜੀ ਜਮਾਤ ਤੱਕ ਸਿਰਫ ਮਾਤ ਭਾਸ਼ਾ 'ਚ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਫਿਰ ਅਗਲੇਰੀਆਂ ਜਮਾਤਾਂ ਤੋਂ ਉਸਨੂੰ ਰਾਸ਼ਟਰੀ ਭਾਸ਼ੀ ਸਿਖਾਉਣੀ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਕਈ ਨੀਤੀਆਂ ਬਣਾਉਣ ਸਮੇਂ ਮਾਹਿਰਾਂ ਦੀ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ।

ਅੱਗੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਬੱਚਾ ਆਪਣੀਆਂ ਭਾਵਨਾਵਾਂ ਮਾਤ ਭਾਸ਼ਾ 'ਚ ਆਸਾਨੀ ਨਾਲ ਉਜਾਗਰ ਕਰਦਾ ਹੈ ਅਤੇ ਦੂਜੇ ਦੀਆਂ ਗੱਲਾਂ ਨੂੰ ਵੀ ਆਸਾਨੀ ਨਾਲ ਸਮਝਸ ਹੈ। ਉਹਨਾਂ ਕਿਹਾ ਕਿ ਬਾਕੀ ਭਾਸ਼ਾਵਾਂ ਨੂੰ ਸਮਝਣ ਲਈ ਜੋ ਮਾਨਸਿਕ ਵਿਕਾਸ ਅਤੇ ਪਰਿਪੱਕਤਾ ਚਾਹੀਦੀ ਹੁੰਦੀ ਹੈ, ਉਹ ਤੀਜੀ ਜਮਾਤ ਤੋਂ ਬਾਅਦ ਹੀ ਆਉਂਦੀ ਹੈ।

—PTC News

Related Post