ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆ ਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

By  Shanker Badra April 23rd 2021 02:02 PM

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸੇ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਭਾਰਤ ਯਾਤਰਾ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿਚ ਕੈਨੇਡਾ ,ਅਮਰੀਕਾ , ਸਿੰਗਾਪੁਰ,ਓਮਾਨ, ਆਸਟ੍ਰੇਲੀਆ, ਯੂਏਈ ਜਿਹੇ ਦੇਸ਼ ਸ਼ਾਮਲ ਹਨ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ 

Enha desha ne laiaa bharat yatara te bain for Coronavirus ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

ਜਾਣਕਾਰੀ ਅਨੁਸਾਰ ਅਮਰੀਕਾ, ਆਸਟ੍ਰੇਲੀਆ, ਹਾਂਗਕਾਂਗ, ਯੂਕੇ, ਪਾਕਿਸਤਾਨ ਅਤੇ ਨਿਊਜ਼ੀਲੈਂਡ ਨੇ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਭਾਰਤ ਆਉਣ/ਜਾਣ ਤੋਂ ਬਚਣ ਲਈ ਕਿਹਾ ਹੈ। ਸਿੰਗਾਪੁਰ ਨੇ ਵੀ ਕੋਰੋਨਾ ਦੇ ਵੱਧਦੇ ਪ੍ਰਕੋਪ ਵਿਚਾਲੇ ਭਾਰਤ ਨਾਲ ਸੀਮਾ ਕੰਟਰੋਲ ਨੂੰ ਹੋਰ ਸਖਤ ਕਰਦੇ ਹੋਏ ਭਾਰਤੀ ਉਡਾਣਾਂ 'ਤੇ ਬੈਨ ਲਾਉਣ ਦਾ ਫੈਸਲਾ ਕੀਤਾ ਹੈ। ਉਥੇ 25 ਅਪ੍ਰੈਲ ਤੋਂ 10 ਦਿਨਾਂ ਲਈ ਦੁਬਈ ਅਤੇ ਭਾਰਤ ਵਿਚਾਲੇ ਚੱਲਣ ਵਾਲੀ ਫਲਾਈਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

Enha desha ne laiaa bharat yatara te bain for Coronavirus ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

ਕੈਨੇਡਾ ਨੇ ਭਾਰਤ ਤੋਂ ਅਉਣ ਵਾਲੀਆ ਉਡਾਣਾਂ ਨੂੰ ਕੈਨੇਡਾ ਸਰਕਾਰ ਨੇ 30 ਦਿਨਾਂ ਲਈ ਬੈਨ ਕਰ ਦਿੱਤਾ ਹੈ। ਆਵਾਜਾਈ ਮੰਤਰੀ ਉਮਰ ਅਲਘਾਬਰਾ ਨੇ ਐਲਾਨ ਕੀਤਾ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿਚ ਕੋਵਿਡ -19 ਦੇ ਵਧੇ ਕੇਸਾਂ ਦਾ ਪਤਾ ਲੱਗਿਆ ਹੈ। ਅਲਗਾਬਰਾ ਨੇ ਦੱਸਿਆ, "ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਆਉਣ ਵਾਲੇ ਹਵਾਈ ਯਾਤਰੀਆਂ ਵਿਚ ਕੋਵਿਡ -19 ਦੇ ਵੱਧ ਤੋਂ ਵੱਧ ਮਾਮਲਿਆਂ ਦਾ ਪਤਾ ਲੱਗਿਆ ਹੈ।

Enha desha ne laiaa bharat yatara te bain for Coronavirus ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

ਹਾਂਗਕਾਂਗ ਦੀ ਸਰਕਾਰ ਨੇ ਐਤਵਾਰ ਦੇਰ ਰਾਤ ਇੱਕ "ਐਮਰਜੈਂਸੀ ਸਰਕਟ ਬਰੇਕਰ" ਚਾਲੂ ਕਰ ਦਿੱਤੀ ਅਤੇ 20 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ 14 ਦਿਨਾਂ ਲਈ ਭਾਰਤ ਤੋਂ ਯਾਤਰੀ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ। ਇਹ ਫ਼ੈਸਲਾ ਮੁੰਬਈ ਤੋਂ ਆਏ ਕੁਝ ਭਾਰਤੀ ਯਾਤਰੀਆਂ ਦੇ ਹਾਂਗਕਾਂਗ ਦੇ ਹਵਾਈ ਅੱਡੇ 'ਤੇ ਪਹੁੰਚਣ 'ਤੇ ਕੋਵਿਡ-19 ਲਈ ਸਕਾਰਾਤਮਕ ਟੈਸਟ ਦੇਣ ਤੋਂ ਬਾਅਦ ਲਿਆ ਗਿਆ।

Enha desha ne laiaa bharat yatara te bain for Coronavirus ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ

ਇਸ ਦੇ ਨਾਲ ਹੀ ਓਮਾਨ, ਆਸਟ੍ਰੇਲੀਆ ਤੇ ਯੂਏਈ ਦਾ ਕਹਿਣਾ ਹੈ ਕਿ ਇਹ ਬੈਨ ਭਾਰਤ ਵਿਚ ਕੋਰਨਾ ਹਾਲਾਤਾਂ ਨੂੰ ਦੇਖਦਿਆਂ ਲਾਇਆ ਗਿਆ ਹੈ।  ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਅਗਲੇ ਦੋ ਹਫ਼ਤਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਗੁਆਂਢੀ ਦੇਸ਼ ਵਿਚ ਨੋਵਲ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਫੈਲਣ ਦਾ ਹਵਾਲਾ ਦਿੰਦੇ ਹੋਏ ਲਗਾਈ ਗਈ। ਫੋਰਮ ਨੇ ਭਾਰਤ ਨੂੰ ਸ਼੍ਰੇਣੀ 'ਸੀ' ਦੀ ਸੂਚੀ ਵਿਚ ਰੱਖਣ ਦਾ ਫ਼ੈਸਲਾ ਕੀਤਾ।

Enha desha ne laiaa bharat yatara te bain for Coronavirus ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

ਸੰਯੁਕਤ ਰਾਜ ਅਮਰੀਕਾ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀ.ਡੀ.ਸੀ.) ਨੇ ਇਕ ਯਾਤਰਾ ਸਲਾਹ ਜਾਰੀ ਕੀਤੀ, ਜਿਸ ਵਿਚ ਆਪਣੇ ਸਾਰੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਲਈ ਕਿਹਾ ਸੀ।ਅਮਰੀਕਾ ਨੇ ਭਾਰਤ ਨੂੰ 'ਲੈਵਲ 4' ਸ਼੍ਰੇਣੀ ਵਿਚ ਪਾ ਦਿੱਤਾ ਹੈ ਜਿਸ ਵਿਚ ਲਿਖਿਆ ਹੈ 'ਭਾਰਤ ਵਿਚ ਕੋਵਿਡ-19 ਦਾ ਬਹੁਤ ਉੱਚ ਪੱਧਰੀ' ਹੈ।

Enha desha ne laiaa bharat yatara te bain for Coronavirus ਅਮਰੀਕਾ ,ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਨੇ ਲਾਇਆਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਬੈਨ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਨੇ ਵੀ ਇਸ ਹਫਤੇ ਭਾਰਤ ਤੋਂ ਯਾਤਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਫਰਾਂਸ ਨੇ ਐਲਾਨ ਕੀਤਾ ਹੈ ਕਿ ਦੇਸ਼ ਆਉਣ 'ਤੇ ਉਨ੍ਹਾਂ ਨੂੰ 10 ਦਿਨਾਂ ਦੀ ਕੁਆਰੰਟੀਨ ਰੱਖਿਆ ਜਾਵੇਗਾ। ਕੈਨੇਡਾ ਜਾਣ ਵਾਲੇ ਸਾਰੇ ਯਾਤਰੀ ਪਹਿਲਾਂ ਹੀ 14 ਦਿਨਾਂ ਲਈ ਇਕਾਂਤਵਾਸ ਰੱਖੇ ਜਾ ਰਹੇ ਹਨ। ਉਨ੍ਹਾਂ ਨੂੰ ਅੰਤਰਰਾਸ਼ਟਰੀ ਉਡਾਣ ਵਿਚ ਚੜ੍ਹਨ ਤੋਂ ਪਹਿਲਾਂ ਇਕ ਨੈਗੇਟਿਵ ਕੋਵਿਡ ਟੈਸਟ ਵੀ ਦੇਣਾ ਲਾਜ਼ਮੀ ਹੈ।

-PTCNews

Related Post