ਸਾਬਕਾ ਫੌਜੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਜਾਂਚ ’ਚ ਜੁੱਟੀ ਪੁਲਿਸ
ਲੁਧਿਆਣਾ: ਜਗਰਾਓ ਵਿਖੇ ਪਿੰਡ ਮੁੱਲਾਂਪੁਰ ਵਿਖੇ ਦੇਰ ਰਾਤ ਇੱਕ ਸਾਬਕਾ ਫੌਜੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਫੌਜੀ ਵੱਲੋਂ ਆਪਣੇ ਹੀ ਲਾਇਸੰਸੀ ਹਥਿਆਰ ਨਾਲ ਸਿਰ 'ਚ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ ਹੈ।
ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਥਾਣਾ ਦਾਖਾ ਵਿਖੇ ਪਹੁੰਚੀ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਖਾਰੀ ਮੁਤਾਬਿਕ ਮ੍ਰਿਤਕ ਚਰਨਜੀਤ ਖੁੱਲਰ ਆਪਣੀ ਰਿਸ਼ਤੇਦਾਰੀ ’ਚ ਕਿਸੇ ਦੇ ਵਿਆਹ ਸਮਾਗਮ ਗਿਆ ਹੋਇਆ ਸੀ ਸਮਾਗਮ ਤੋਂ ਬਾਅਦ ਘਰ ਪਰਤਿਆ ਸੀ ਆਉਂਦੀਆਂ ਹੀ ਉਸਨੇ ਆਪਣੇ ਸਿਰ ਚ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕੀਆਂ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ 'ਲਲਕਾਰਨ' ਵਾਲੇ ਹੈੱਡ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
- PTC NEWS