ਬਾਈਡੇਨ ਦੀ ਤਾਜਪੋਸ਼ੀ ਤੋਂ ਪਹਿਲਾਂ ਟ੍ਰੰਪ ਨੇ ਵ੍ਹਾਈਟ ਹਾਊਸ ਨੂੰ ਕਿਹਾ ਅਲਵਿਦਾ

By  Jagroop Kaur January 20th 2021 09:24 PM -- Updated: January 20th 2021 09:25 PM

ਅੱਜ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਣ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਤੋਂ ਵਿਦਾ ਹੋ ਗਏ ਹਨ। ਉਹ ਆਖਰੀ ਵਾਰ ਏਅਰਫੋਰਸ ਜਹਾਜ਼ ਵਿਚ ਸਵਾਰ ਹੋਕੇ ਗਏ। ਡੋਨਾਲਡ ਟਰੰਪ ਫਲੋਰੀਡਾ ਦੇ ਲਈ ਰਵਾਨਾ ਹੋ ਗਏ ਹਨ।How will Trump leave? 6 key questions on the US president's final days in  office | The Times of Israelਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਾਜਪੋਸ਼ੀ ਅੱਜ ਭਾਰਤੀ ਸਮੇਂ ਮੁਤਾਬਕ ਰਾਤ ਦੇ ਤਕਰੀਬਨ 10.30 ਵਜੇ ਹੋਵੇਗੀ। ਜਿਸ ਦੇ ਲਈ ਹੁਣ ਤੋਂ ਹੀ ਸ਼ੁਰੂਆਤ ਹੋ ਚੁਕੀ ਹੈ ਉਸ ਸਮੇਂ ਅਮਰੀਕਾ ਵਿਚ ਸਵੇਰ ਦੇ 11 ਵਜੇ ਦਾ ਸਮਾਂ ਹੋਵੇਗਾ। ਇਸ ਸਮਾਰੋਹ 'ਚ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਮਰਥਕ ਅਤੇ ਪੋਪ ਸਟਾਰ ਲੇਡੀ ਗਾਗਾ ਰਾਸ਼ਟਰੀ ਗੀਤ ਗਾਵੇਗੀ ਜਦਕਿ ਗਾਇਕਾ ਅਤੇ ਅਦਾਕਾਰਾ ਜੈਨੀਫਰ ਲੋਪੇਜ ਸੰਗੀਤਕ ਪੇਸ਼ਕਸ਼ ਦੇਵੇਗੀ।

Donald Trump leaves White House skips Joe Biden inauguration ceremony -  अंतिम बार बतौर राष्ट्रपति व्हाइट हाउस से विदा हुए डोनाल्ड ट्रंप, बाइडेन के  शपथ ग्रहण समारोह में ...

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ 10ਵੇਂ ਗੇੜ ਦੀ ਮੀਟਿੰਗ

ਅਦਾਕਾਰ ਟਾਮ ਹੈਂਕਸ 90 ਮਿੰਟ ਲਈ ਪੇਸ਼ਕਸ਼ ਕਰਨਗੇ। ਸਮਾਰੋਹ ਵਿਚ ਸਿਰਫ 200 ਲੋਕ ਹੀ ਸ਼ਾਮਲ ਹੋਣਗੇ ਤੇ ਲੋਕਾਂ ਨੂੰ ਘਰ ਬੈਠ ਕੇ ਟੀ. ਵੀ. ਉੱਤੇ ਸਮਾਗਮ ਦੇਖਣ ਦੀ ਅਪੀਲ ਕੀਤੀ ਗਈ ਹੈ।StarTribune.com: News, weather, sports from Minneapolis, St. Paul and  Minnesota

ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ ‘ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ

ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੇ ਸਬੰਧ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਏਜੰਸੀਆਂ ਦੀ ਚਿਤਾਵਨੀ ਸੀ ਕਿ ਟਰੰਪ ਸਮਰਥਕਾਂ ਦੇ ਹਥਿਆਰਬੰਦ ਸਮੂਹ ਰਾਜਧਾਨੀ ਵਿਚ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਹਨ। ਇਸ ਲਈ ਰਾਜਧਾਨੀ ਵਾਸ਼ਿੰਗਟਨ ਵਿਚ 24 ਜਨਵਰੀ ਤੱਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Will leave White House if Electoral College votes for Biden, says Trump -  World News

ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਵਧਾਈ ਦਿੱਤੀ ਪਰ ਇਸ ਦੇ ਨਾਲ ਹੀ ਡੋਨਾਲਡ ਟਰੰਪ ਇਸ ਸਮਾਗਮ ਦਾ ਹਿੱਸਾ ਨਹੀਂ ਬਣਨਗੇ। ਡੋਨਾਲਡ ਟਰੰਪ ਇਸ ਤੋਂ ਪਹਿਲਾਂ ਹੀ ਟਾਊਨ ਛੱਡ ਕੇ ਚਲੇ ਜਾਣਗੇ।

Related Post