ਗੈਸ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ, ਪਰਵਾਸੀ ਮਜ਼ਦੂਰ ਦੇ ਉਡੇ ਚਿਥੜੇ

By  Ravinder Singh September 24th 2022 03:28 PM -- Updated: September 24th 2022 03:29 PM

ਹੁਸ਼ਿਆਰਪੁਰ : ਹੁਸ਼ਿਆਰਪੁਰ ਤੋਂ ਜਲੰਧਰ ਸੜਕ ਉਤੇ ਪੈਂਦੇ ਅੱਡਾ ਨਸਰਾਲਾ ਵਿਖੇ ਇਕ ਗੈਸ ਏਜੰਸੀ 'ਚ ਸਿਲੰਡਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਬੁੱਲ੍ਹੋਵਾਲ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਹ ਮਜ਼ਦੂਰ ਲੰਮੇ ਸਮੇਂ ਤੋਂ ਇਸੇ ਫੈਕਟਰੀ 'ਚ ਕੰਮ ਕਰ ਰਹੇ ਸਨ।

ਗੈਸ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ, ਪਰਵਾਸੀ ਮਜ਼ਦੂਰ ਦੇ ਉਡੇ ਚਿਥੜੇ

ਜਾਣਕਾਰੀ ਮੁਤਾਬਕ ਨਸਰਾਲਾ ਵਿਖੇ ਸਥਿਤ ਜੇਕੇ ਇੰਟਰਪ੍ਰਾਈਜਿਜ਼ ਜੋ ਕਿ ਸਿਲੰਡਰਾਂ 'ਚ ਬੈਲਡਿੰਗ ਵਾਲੀ ਗੈਸ ਭਰ ਕੇ ਸਪਲਾਈ ਕਰਨ ਦਾ ਕੰਮ ਕਰ ਰਹੇ ਹਨ ਤੇ ਅੱਜ ਜਦੋਂ ਕਰਮਚਾਰੀ ਕੰਮ ਕਰ ਰਹੇ ਸੀ ਤਾਂ ਅਚਾਨਕ ਇਕ ਸਿਲੰਡਰ ਫਟ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਈਰਾਨ ਦੇ ਰਾਸ਼ਟਰਪਤੀ ਨੇ ਅਮਰੀਕੀ ਪੱਤਰਕਾਰ ਦੁਆਰਾ ਹਿਜਾਬ ਨਾ ਪਹਿਨਣ 'ਤੇ ਇੰਟਰਵਿਊ ਤੋਂ ਇਨਕਾਰ 

ਮ੍ਰਿਤਕ ਦੀ ਪਛਾਣ ਭਗਤਰਾਮ ਵਾਸੀ ਉਤਰਾਖੰਡ ਹਾਲ ਨਿਵਾਸੀ ਗਿਗਨੋ ਵਾਲ ਰੋਡ, ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਦੋ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨਸਰਾਲਾ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਚੌਕੀ ਨਸਰਾਲਾ ਦੇ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ ਤੇ ਹਰ ਪਹਿਲੂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕ ਦੇ ਸਰੀਰ ਦੇ ਚਿਥੜੇ ਉੱਡ ਗਏ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਘਟਨਾ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਤੇ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ।

-PTC News

 

Related Post