ਨਕਲੀ ਦੁੱਧ ਤੋਂ ਬਾਅਦ ਹੁਣ ਜ਼ਹਿਰ ਰੂਪੀ ਖੋਇਆ ਵਿਕ ਰਿਹੈ ਬਜ਼ਾਰ 'ਚ (ਦੇਖੋ ਤਸਵੀਰਾਂ)

By  Joshi October 28th 2018 05:18 PM -- Updated: October 28th 2018 06:57 PM

ਨਕਲੀ ਦੁੱਧ ਤੋਂ ਬਾਅਦ ਹੁਣ ਜ਼ਹਿਰ ਰੂਪੀ ਖੋਇਆ ਵਿਕ ਰਿਹੈ ਬਜ਼ਾਰ 'ਚ (ਦੇਖੋ ਤਸਵੀਰਾਂ),ਅਬੋਹਰ: ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਅੰਦਰ ਸਿਹਤ ਵਿਭਾਗ ਦੀ ਟੀਮ ਵੱਲੋਂ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ, ਇਸ ਲੜੀ ਦੇ ਤਹਿਤ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਅਬੋਹਰ ਦੇ ਆਨੰਦ ਨਗਰੀ ਇਲਾਕੇ ਵਿੱਚ ਮਿਲਾਵਟੀ ਖੋਏ ਦੀ ਵਿਕਰੀ ਦਾ ਪਰਦਾਫ਼ਾਸ਼ ਕੀਤਾ ਹੈ। aboharਸੂਤਰਾਂ ਅਨੁਸਾਰ ਵਿਭਾਗ ਵੱਲੋਂ ਕੁਇੰਟਲ ਖੋਏ ਤੋਂ ਇਲਾਵਾ ਬਣਨ ਵਾਲੀਆਂ ਵਸਤੂਆਂ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਹਾਇਕ ਫੂਡ ਕਮਿਸ਼ਨਰ ਕਮਲਜੀਤ ਸਿੰਘ ਅਤੇ ਗਗਨਦੀਪ ਕੌਰ ਨੇ ਇਕ ਖੁਫੀਆ ਸੂਚਨਾ ਦੇ ਆਧਾਰ ਤੇ ਆਨੰਦ ਨਗਰੀ ਦੇ ਜਿਸ ਮਕਾਨ ਤੇ ਛਾਪੇਮਾਰੀ ਕੀਤੀ। ਹੋਰ ਪੜ੍ਹੋ: ਲੜੀ ਦੇ ਬਾਕੀ ਮੈਚਾਂ ਵਿੱਚ ਕਰਾਗੇ ਸ਼ਾਨਦਾਰ ਪ੍ਰਦਰਸ਼ਨ -ਸਟੀਵ ਸਮਿਥ ਉਸ ਮਕਾਨ ਵਿੱਚ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਕਸਬੇ ਦਾ ਵਾਸੀ ਮੁੰਨੀ ਰਾਮ ਨਾਮਕ ਇਕ ਨੌਜਵਾਨ ਚਾਰ ਸਾਲਾ ਤੋਂ ਰਹਿ ਰਿਹਾ ਸੀ। ਵਿਭਾਗ ਵੱਲੋਂ ਇਸ ਵਿਅਕਤੀ ਦਾ ਚਲਾਨ ਕੱਟ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਨਾਲ ਵਿਭਾਗ ਵੱਲੋਂ ਸਾਰੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਇਸ ਤਰ੍ਹਾਂ ਦੀਆਂ ਮਿਠਾਈਆਂ ਤੋਂ ਪਰਹੇਜ਼ ਕੀਤਾ ਜਾਵੇ। abohar punjabਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵਿਭਾਗ ਦੀ ਟੀਮ ਵੱਲੋਂ ਜੈਤੋ 'ਚ ਵੀ ਨਕਲੀ ਮਿਠਾਈ ਵੇਚਣ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ, ਜਿਥੇ ਵੱਡੇ ਪੱਧਰ 'ਤੇ ਨਕਲੀ ਦੁੱਧ ਅਤੇ ਲੱਡੂ ਬਣਾਉਣ ਵਾਲੀ ਬੂੰਦੀ ਵੀ ਬਰਾਮਦ ਕੀਤੀ ਗਈ ਹੈ। —PTC News

Related Post