ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ

By  Jashan A January 27th 2019 08:43 AM -- Updated: January 27th 2019 12:08 PM

ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ,ਚੰਡੀਗੜ੍ਹ: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਹਿਬਲ ਕਲਾਂ ਫਾਇਰਿੰਗ ਮਾਮਲੇ 'ਚ ਪਹਿਲੀ ਵੱਡੀ ਗ੍ਰਿਫਤਾਰੀ ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਐੱਸਆਈਟੀ ਵੱਲੋਂ ਵੱਡੀ ਕਾਰਵਾਈ ਕਰਦਿਆਂ ਮੋਗਾ ਦੇ ਤੱਤਕਾਲੀ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

Former SSP Charanjit Sharma arrested ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਸਿਟ ਵੱਲੋਂ ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਨੂੰ ਐਤਵਾਰ ਸਵੇਰੇ ਹੁਸ਼ਿਆਰਪੁਰ ਤੋਂ ਗਿਰਫ਼ਤਾਰ ਕੀਤਾ ਹੈ।

ਦੱਸ ਦੇਈਏ ਕਿ ਘਟਨਾ ਮੌਕੇ ਚਰਨਜੀਤ ਸ਼ਰਮਾ ਡਿਊਟੀ 'ਤੇ ਤਾਇਨਾਤ ਸੀ।

ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ 'ਚ SIT ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ।

ssp ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ

ਇਹਨਾਂ ਪੁਲਿਸ ਅਧਿਕਾਰੀਆਂ 'ਚ ਚਰਨਜੀਤ ਸਿੰਘ ਸਾਬਕਾ ਐੱਸ ਐੱਸ ਪੀ ਮੋਗਾ, ਬਿਕਰਮਜੀਤ ਸਿੰਘ, Asstt. commandant, ਤੇ ਅਮਰਜੀਤ ਸਿੰਘ ਸਾਬਕਾ ਐੱਸ ਐਚ ਓ ਪੁਲਿਸ ਸਟੇਸ਼ਨ ਬਾਜਾਖਾਨਾ ਦਾ ਨਾਮ ਸ਼ਾਮਿਲ ਹਨ।

-PTC News

Related Post