ਫਰੀਦਕੋਟ 'ਚ ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਨਿੱਜੀ ਹਸਪਤਾਲ ਦੇ ਡਾਕਟਰ ਨੂੰ ਭੇਜਿਆ ਇੰਨ੍ਹਾ ਬਿੱਲ, ਦੇਖੋ ਤਸਵੀਰਾਂ

By  Joshi October 29th 2018 12:40 PM

ਫਰੀਦਕੋਟ 'ਚ ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਨਿੱਜੀ ਹਸਪਤਾਲ ਦੇ ਡਾਕਟਰ ਨੂੰ ਭੇਜਿਆ ਇੰਨ੍ਹਾ ਬਿੱਲ,ਫਰੀਦਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ, ਜਿਥੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਬਿਜਲੀ ਬੋਰਡ ਵਿਭਾਗ ਵੱਲੋਂ ਕਰੀਬ 7 ਕਰੋੜ ਦਾ ਬਿੱਲ ਭੇਜ ਦਿੱਤਾ ਹੈ।

fdkਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਮੇਂ ਸਮੇਂ ਤੇ ਵੱਧ ਰਹੀਆਂ ਵੱਡੇ ਪੱਧਰ ਤੇ ਬਿਜਲੀ ਦੀਆਂ ਦਰਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਤੇ ਲੋਕਾਂ ਦੇ ਬਜ਼ਟ ਨੂੰ ਹਿਲਾ ਕੇ ਰੱਖ ਦਿੱਤਾ ਹੈ।ਜਦੋ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਦੇ ਪੈਰਾਂ ਥੱਲਿਓਂ ਜਮੀਨ ਖਿਸਕ ਗਈ।

billਸੂਤਰਾਂ ਅਨੁਸਾਰ ਇਸ ਹਸਪਤਾਲ ਦੇ ਮਾਲਕ ਡਾ ਪ੍ਰੇਮ ਬਾਂਸਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰ ਮਹੀਨੇ ਬਿਜਲੀ ਦਾ ਬਿੱਲ ਤਕਰੀਬਨ 27 ਤੋਂ 28 ਹਜ਼ਾਰ ਦੇ ਵਿਚਕਾਰ ਆਉਂਦਾ ਹੈ, ਪਰ ਇਸ ਵਾਰ ਵਿਭਾਗ ਨੇ ਉਹਨਾਂ ਨੂੰ ਇਹ ਬਿੱਲ ਭੇਜ ਕੇ ਹੈਰਾਨ ਕਰ ਦਿੱਤਾ ਹੈ। ਵਿਭਾਗ ਵੱਲੋਂ ਉਨ੍ਹਾਂ ਦੀ 99 ਲੱਖ 96 ਹਜ਼ਾਰ 962 ਯੂਨਿਟ ਦੀ ਖਪਤ ਦਰਸਾ 7 ਕਰੋੜ 52 ਲੱਖ 28 ਹਜ਼ਾਰ 720 ਰੁਪਏ ਬਣਾ ਕੇ ਬਿਲ ਭੇਜਿਆ ਜਾ ਚੁੱਕਿਆ ਹੈ।

ਇਹੀ ਨਹੀ ਜੇਕਰ ਉਹ ਸਮੇਂ ਤੇ ਆਪਣਾ ਬਿੱਲ ਜਮਾਂ ਨਹੀ ਕਰਵਾਂਉਦੇ ਤਾਂ ਉਨ੍ਹਾਂ ਨੂੰ 5 ਫ਼ੀਸਦੀ ਦੇ ਹਿਸਾਬ ਨਾਲ 12 ਲੱਖ 53 ਹਜ਼ਾਰ 807 ਰੁਪਏ ਹੋਰ ਜੁਰਮਾਨਾ ਵੀ ਅਦਾ ਕਰਨਾ ਪਵੇਗਾ।

—PTC News

Related Post