ਫਰੀਦਕੋਟ ਰੈਲੀ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀਆਂ ਬੱਸਾਂ ਨਾਲ ਭੰਨ ਤੋੜ ,ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਥਾਣੇ ਸ਼ਿਕਾਇਤ

By  Shanker Badra September 16th 2018 07:31 PM

ਫਰੀਦਕੋਟ ਰੈਲੀ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀਆਂ ਬੱਸਾਂ ਨਾਲ ਭੰਨ ਤੋੜ ,ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਥਾਣੇ ਸ਼ਿਕਾਇਤ:ਫਰੀਦਕੋਟ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਬਰ ਵਿਰੋਧੀ ਰੈਲੀ ਕੀਤੀ ਗਈ ਹੈ।ਇਸ ਰੈਲੀ ਵਿਚ ਭਾਗ ਲੈਣ ਵਾਲੇ ਵਰਕਰਾਂ ਨੂੰ ਰੋਕਣ ਲਈ ਪੁਲਿਸ ਨੇ ਰਸਤੇ ਬੰਦ ਕਰ ਦਿੱਤੇ ਸਨ।ਇਸ ਦੇ ਨਾਲ ਹੀ ਰੈਲੀ ਵਿਚ ਭਾਗ ਲੈਣ ਵਾਲੇ ਵਰਕਰਾਂ ਦੀਆਂ ਬੱਸਾਂ ਨਾਲ ਵੀ ਸ਼ਰਾਰਤੀ ਅਨਸਰਾਂ ਨੇ ਭੰਨਤੋੜ ਕੀਤੀ ਹੈ। ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਨੂੰ ਦਰਖਾਸਤ ਦਿੱਤੀ ਹੈ।ਉਨ੍ਹਾਂ ਨੇ ਭੰਨ ਤੋੜ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪਰਮਬੰਸ਼ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ, ਜੈਲਦਾਰ ਯਾਦਵਿੰਦਰ ਸਿੰਘ, ਅਤੇ ਕੁੱਟਮਾਰ ਅਤੇ ਵਹੀਕਲਾਂ ਦੀ ਭੰਨਤੋੜ ਦਾ ਸ਼ਿਕਾਰ ਹੋਏ ਵਰਕਰ ਵੀ ਸ਼ਾਮਲ ਸਨ। -PTCNews

Related Post