Farmer's Protest : ਪੰਜਾਬ ਦੇ ਇਸ ਕਿਸਾਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਣਕ ਦੀ ਫ਼ਸਲ 'ਤੇ ਚਲਾਇਆ ਟਰੈਕਟਰ

By  Shanker Badra March 2nd 2021 01:52 PM

ਮੁਕੇਰੀਆਂ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਸਿਖਰ ’ਤੇ ਹੈ। ਰਾਕੇਸ਼ ਦੇ ਇਸ ਬਿਆਨ ਦਾ ਅਸਰ ਹਰਿਆਣਾ ਤੋਂ ਬਾਅਦ ਹੁਣ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਿਸਾਨ ਨੇਆਪਣੀ ਇੱਕ ਏਕੜ ਕਣਕ ਦੀ ਖੜੀ ਫ਼ਸਲ ’ਤੇ ਟਰੈਕਟਰ ਚਲਾ ਦਿੱਤਾ।

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

Farmer drives a tractor on a wheat crop in protest of agricultural laws Farmer's Protest :ਪੰਜਾਬ ਦੇ ਇਸ ਕਿਸਾਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਣਕ ਦੀ ਫ਼ਸਲ 'ਤੇ ਚਲਾਇਆ ਟਰੈਕਟਰ

ਇਸ ਦੌਰਾਨ ਮੁਕੇਰੀਆਂ ਦੇ ਪਿੰਡ ਮੌਜੋਵਾਲ ਦੇ ਕਿਸਾਨ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਆਪਣੀ ਇੱਕ ਏਕੜ ਕਣਕ ਦੀ ਫ਼ਸਲ ਟ੍ਰੈਕਟਰ ਨਾਲ ਵਾਹ ਦਿੱਤੀ ਹੈ। ਅਵਤਾਰ ਸਿੰਘ ਬੌਬੀ ਨੇ ਕਿਹਾ ਕਿ ਇਹ ਤਾਂ ਸਿਰਫ਼ ਕੇਂਦਰ ਸਰਕਾਰ ਨੂੰ ਟ੍ਰੇਲਰ ਹੀ ਵਿਖਾਇਆ ਗਿਆ ਹੈ ਤੇ ਜੇ ਲੋੜ ਪਈ ਤਾਂ ਕਿਸਾਨਾਂ ਵੱਲੋਂ ਸਮੂਹਿਕ ਤੌਰ ’ਤੇ ਕਣਕ ਦੀ ਪੂਰੀ ਫ਼ਸਲ ਹੀ ਵਾਹ ਦਿੱਤੀ ਜਾਵੇਗੀ।

Farmer drives a tractor on a wheat crop in protest of agricultural laws Farmer's Protest :ਪੰਜਾਬ ਦੇ ਇਸ ਕਿਸਾਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਣਕ ਦੀ ਫ਼ਸਲ 'ਤੇ ਚਲਾਇਆ ਟਰੈਕਟਰ

ਕਿਸਾਨ ਨੇ ਭਰੇ ਮਨ ਨਾਲ ਕਿਹਾ ਹੈ ਕਿਕਣਕ ਦੀ ਫ਼ਸਲ ਵਾਹੁਣ ਨੂੰ ਸਾਡਾ ਦਿਲ ਨਹੀਂ ਕਰਦਾ ਕਿਉਂਕਿ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਵਾਹੁਣਾ ਬਹੁਤ ਔਖਾ ਹੈ ਪਰ ਸੰਘਰਸ਼ ਲਈ ਤੇ ਅੰਨ੍ਹੀ-ਬੋਲੀ ਹੋ ਚੁੱਕੀ ਕੇਂਦਰ ਸਰਕਾਰ ਨੂੰ ਜਗਾਉਣ ਲਈ ਇਹ ਸੁਨੇਹਾ ਦੇਣਾ ਜ਼ਰੂਰੀ ਸੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਪਾਸੇ ਤੋਂ ਮਾਰਨ ’ਤੇ ਤੁਲੀ ਹੋਈ ਹੈ।

Farmer drives a tractor on a wheat crop in protest of agricultural laws Farmer's Protest :ਪੰਜਾਬ ਦੇ ਇਸ ਕਿਸਾਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਣਕ ਦੀ ਫ਼ਸਲ 'ਤੇ ਚਲਾਇਆ ਟਰੈਕਟਰ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਿੰਗਾਈ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ ਪਰ ਸਰਕਾਰ ਕਿਸੇ ਪਾਸੇ ਵੀ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਹਰ ਵਰਗ ਦੇ ਲੋਕ ਪਰੇਸ਼ਾਨ ਹਨ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਾਰ ਨੂੰ ਨਵੇਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ ਹੈ।

Farmer drives a tractor on a wheat crop in protest of agricultural laws Farmer's Protest :ਪੰਜਾਬ ਦੇ ਇਸ ਕਿਸਾਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਣਕ ਦੀ ਫ਼ਸਲ 'ਤੇ ਚਲਾਇਆ ਟਰੈਕਟਰ

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਰੇੜਕਾ ਬਰਕਰਾਰ ਹੈ। ਪਿਛਲੀ ਮੀਟਿੰਗ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਅੱਗੇ ਡੇਢ ਤੋਂ 2 ਸਾਲ ਤੱਕ ਖੇਤੀ ਕਾਨੂੰਨਾਂ ਨੂੰ ਮੁਲਤਵੀ ਰੱਖਣ ਦਾ ਪ੍ਰਸਤਾਵ ਰੱਖਿਆ ਸੀ, ਉਸ ਪ੍ਰਸਤਾਵ ਨੂੰ ਕਿਸਾਨਾਂ ਨੇ ਓਸੇ ਸਮੇਂ ਹੀ ਰੱਦ ਕਰ ਦਿੱਤਾ ਸੀ। ਜਿਸ ਮਗਰੋਂ ਹੁਣ ਕੇਂਦਰ ਅਤੇ ਕਿਸਾਨਾਂ ਵਿਚਾਲੇ ਡੈੱਡਲਾਕ ਬਣਿਆ ਹੋਇਆ ਹੈ।

-PTCNews

Related Post