ਕੜਾਕੇ ਦੀ ਠੰਡ ਦੇ ਬਾਵਜੂਦ ਬਜ਼ੁਰਗਾਂ ਦੇ ਹੌਂਸਲੇ ਬੁਲੰਦ,ਭੁੱਖ ਹੜਤਾਲ 'ਤੇ ਬੈਠੇ ਕਿਸਾਨ

By  Jagroop Kaur January 18th 2021 03:27 PM -- Updated: January 18th 2021 04:16 PM

ਖੇਤੀ ਕਾਨੂੰਨਾਂ ਖਿਲਾਫ ਵਿੱਢਿਆ ਅੰਦੋਲਨ ਅੱਜ 54 ਵੇਂ ਦਿਨ 'ਚ ਦਾਖ਼ਿਲ ਹੋ ਚੁੱਕਿਆ ਹੈ , ਜਿਥੇ ਕਿਸਾਨ ਜਥੇਬੰਦੀਆਂ ਵਲੋਂ ਬਿੱਲਾਂ ਖਿਲਾਫ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਬਜ਼ੁਰਗ ਕਿਸਾਨ ਅੰਮ੍ਰਿਤਸਰ ਵਿਖੇ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ , ਉਹਨਾਂ ਦਾ ਆਪਣਾ ਘਰ ਬਾਹਰ ਤੇ ਪਰਿਵਾਰ ਤਾਂ ਹੈ ਨਹੀਂ , ਤੇ ਉਹ ਕਿਸੇ ਹੋਰ ਦੀ ਕੀ ਸਮਝੇਗਾ , ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਭਾਵੇਂ ਹੀ ਮੋਦੀ ਅੰਬਾਨੀ ਅਡਾਨੀ ਦੇ ਕਹਿਣ 'ਤੇ ਬਿੱਲਾਂ ਨੂੰ ਰੱਦ ਨਾ ਕਰਨ 'ਤੇ ਅੜਿਆ ਹੋਇਆ ਹੈ ਪਰ ਕਿਸਾਨਾਂ ਦੇ ਹੌਂਸਲੇ ਵੀ ਬੁਲੰਦ ਹਨ ਅਤੇ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਇਸੇ ਦੇ ਚਲਦਿਆਂ ਪਿਛਲੇ 107 ਦਿਨਾਂ ਤੋਂ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਪਏ ਹੋਏ ਹਨ ਅਤੇ ਇਹਨਾਂ ਦੇ ਅੱਗੇ ਧਰਨਾ ਦੇਣ ਲਈ ਕਸੀਆਂ ਡਟੇ ਹੋਏ ਹਨ ,

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਟਲੀ

ਪੜ੍ਹੋ ਹੋਰ ਖ਼ਬਰਾਂ : ਸਰਹੱਦਾਂ ‘ਤੇ ਡਟੀਆਂ ਬੀਬੀਆਂ ,ਮਹਿਲਾ ਕਿਸਾਨ ਦਿਵਸ ਮੌਕੇ ਭੁੱਖ ਹੜਤਾਲ ‘ਤੇ ਬੈਠੀਆਂ 20 ਮਹਿਲਾਵਾਂ

ਉਥੇ ਹੀ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਦੀ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਮਾਹੌਲ ਗਰਮਾ ਗਿਆ ਹੈ। ਪੰਜਾਬ ਦੇ ਪਿੰਡਾਂ ਵਿਚ ਅੱਜ-ਕਲ੍ਹ ਟਰਾਇਲ ਦੇ ਤੌਰ ’ਤੇ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਕੁਝ ਪਿੰਡਾਂ ਵਿਚ ਤਾਂ ਪ੍ਰਭਾਤ ਫੇਰੀ ਦੌਰਾਨ ਵੀ ਟਰੈਕਟਰਾਂ ਦੇ ਕਾਰਵਾਂ ਨਾਲ ਚੱਲ ਰਹੇ ਹਨ। ਤੜਕੇ ਨਿਕਲਣ ਵਾਲੇ ਟਰੈਕਟਰਾਂ ਦਾ ਇਹ ਕਾਰਵਾਂ ਕਿਸਾਨਾਂ ਨੂੰ ਕਾਫ਼ੀ ਉਤਸ਼ਾਹਿਤ ਕਰ ਰਿਹਾ ਹੈ।

Related Post