ਕਿਸਾਨਾਂ ਦੀ ਹੜਤਾਲ ਕਾਰਨ ਪੰਜਾਬ ਅੰਦਰ ਵਧੇ ਸਬਜ਼ੀਆਂ ਦੇ ਭਾਅ

By  Shanker Badra June 2nd 2018 11:08 AM -- Updated: June 2nd 2018 11:14 AM

ਕਿਸਾਨਾਂ ਦੀ ਹੜਤਾਲ ਕਾਰਨ ਪੰਜਾਬ ਅੰਦਰ ਵਧੇ ਸਬਜ਼ੀਆਂ ਦੇ ਭਾਅ:ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਤੋਂ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ।ਕਿਸਾਨਾਂ ਵੱਲੋਂ ਅਪਣੀ ਕਾਸ਼ਤ ਕੀਤੀਆਂ ਸਬਜ਼ੀਆਂ ਅਤੇ ਦੁੱਧ ਦਾ ਸਹੀ ਮੁੱਲ ਨਾ ਮਿਲਣ 'ਤੇ ਦੇਸ਼ ਪੱਧਰੀ ਹੜਤਾਲ ਸ਼ੁਰੂ ਕੀਤੀ ਗਈ ਹੈ।ਜਿਸ ਦਾ ਅਸਰ ਪਹਿਲੇ ਦਿਨ ਹੀ ਸਬਜ਼ੀ ਮੰਡੀਆ ਅਤੇ ਵੇਰਕਾਂ ਮਿਲਕ ਪਲਾਂਟ ਅੰਦਰ ਵੇਖਣ ਨੂੰ ਮਿਲਿਆ ਹੈ।farmer-strike punjab in Vegetable prices highਜਾਣਕਾਰੀ ਅਨੁਸਾਰ ਵੇਰਕਾ ਮਿਲਕ ਪਲਾਂਟ ਅੰਦਰ ਹਰ ਰੋਜ 36 ਗੱਡੀਆਂ ਵਿਚ ਕਰੀਬ ਸਾਢੇ 4 ਲੱਖ ਦੁੱਧ ਆਂਉਦਾ ਹੈ।ਅੱਜ ਕਰੀਬ 4 ਵੱਜੇ ਤੱਕ 6 ਗੱਡੀਆਂ ਹੀ ਪਹੁੰਚੀਆਂ ਅਤੇ ਦੁੱਧ 1 ਲੱਖ ਲੀਟਰ ਤੱਕ ਵੀ ਨਹੀ ਪਹੁੰਚ ਸਕਿਆ ਹੈ।ਇਸ ਤੋਂ ਇਲਾਵਾ ਸਬਜ਼ੀ ਮੰਡੀਆਂ ਅੰਦਰ ਕੁਝ ਸਬਜੀਆਂ ਦੇ ਭਾਅ ਡੇਢ ਗੁਣਾਂ ਵੱਧ ਹੋਏ ਹਨ।farmer-strike punjab in Vegetable prices highਪੰਜਾਬ 'ਚ ਬੀਤੇ ਦਿਨ ਸਬਜ਼ੀ ਮੰਡੀ ਵਿੱਚ ਤੋਰੀ 20 ਰੁਪਏ ਕਿੱਲੋਂ ਵੇਚੀ ਗਈ ਜਿਸ ਦੀ ਅੱਜ ਕੀਮਤ 30 ਰੁਪਏ ਹੋ ਗਈ ,ਮਟਰ 60 ਰੁਪਏ ਤੋਂ 80 ਰੁਪਏ ਪ੍ਰਤੀ ਕਿੱਲ,ਨਿੰਬੂ 60 ਤੋਂ 80 ,ਗੋਬੀ 40 ਤੋਂ 60,ਕਰੇਲਾ 30 ਤੋਂ 40 ਅਤੇ 10 ਰੁਪਏ ਕਿੱਲੋ ਵਿੱਕਣ ਵਾਲਾ ਟਮਾਟਰ ਵੀ 15 ਕਿੱਲੋ ਵਿਕਿਆ ਹੈ। farmer-strike punjab in Vegetable prices high ਇਸ ਸੰਬਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਹੜ੍ਹਤਾਲ ਦਾ ਮੁੱਖ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਨਹੀ ਸਗੋਂ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ ਜੋ ਕਿਸਾਨ ਦਾ ਹੱਕ ਹੈ।ਪਿੰਡਾਂ ਵਿਚ ਦੁੱਧ 22 ਰੁਪਏ ਕਿਲੋ ਖ਼ਰੀਦ ਕੇ ਸ਼ਹਿਰ ਦੇ 50 ਰੁਪਏ ਤੋਂ ਵੱਧ ਵੇਚਿਆ ਜਾ ਰਿਹਾ ਹੈ,ਉਨ੍ਹਾਂ ਦੀ ਮੰਗ ਹੈ ਕਿ ਕਿਸਾਨ ਨੂੰ ਹੀ ਦੁੱਧ ਦੇ 45 ਰੁਪਏ ਕਿਲੋ ਮਿਲਣੇ ਚਾਹੀਦੇ ਹਨ। -PTCNews

Related Post