ਕਿਸਾਨ ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਲਈ ਰਵਾਨਾ, ਅੱਜ ਹੋਵੇਗੀ ਸਰਕਾਰ ਨਾਲ ਮੀਟਿੰਗ

By  Shanker Badra January 4th 2021 12:15 PM -- Updated: January 4th 2021 12:16 PM

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 40ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਹੱਡ ਠਾਰਵੀਂ ਠੰਢ 'ਚ ਵੀ ਲੱਖਾਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਅੱਜ ਕਿਸਾਨਾਂ ਅਤੇ ਸਰਕਾਰ ਦਰਮਿਆਨ ਸੱਤਵੇਂ ਗੇੜ ਦੀਆਂ ਮੀਟਿੰਗ ਹੋਣੀ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਅੱਜ ਦੀ ਮੀਟਿੰਗ ਵਿੱਚ ਕਿਸੇ ਠੋਸ ਹੱਲ 'ਤੇ ਪਹੁੰਚਣਗੇ।

Farmers Protest : Kisan Jathebandi Meeting with Central Government's on Farmers laws ਕਿਸਾਨ ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਲਈ ਰਵਾਨਾ, ਅੱਜ ਹੋਵੇਗੀ ਸਰਕਾਰ ਨਾਲ 7ਵੇਂ ਗੇੜ ਦੀ ਮੀਟਿੰਗ

ਪੜ੍ਹੋ ਹੋਰ ਖ਼ਬਰਾਂ : 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ

ਇਸ ਮੀਟਿੰਗ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੇ ਕਾਨੂੰਨੀ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਹਾਲੇ ਵੀ ਤਿੰਨ ਕਾਨੂੰਨਾਂ ਖਿਲਾਫ਼ ਲੜਾਈ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਹੋਣ ਵਾਲੀ ਬੈਠਕ 'ਚ ਕੋਈ ਗੱਲ ਨਹੀਂ ਨਿਕਲਿਆ ਤਾਂ 6 ਜਨਵਰੀ ਨੂੰ ਟਰੈਕਟਰ ਰੈਲੀ ਕਰਾਂਗੇ। ਇਸ ਦੇ ਨਾਲ ਹੀ 6 ਜਨਵਰੀ ਨੂੰ ਕੇ.ਐਮ.ਪੀ ਹਾਈਵੇ ਬੰਦ ਹੋਵੇਗਾ।

Farmers Protest : Kisan Jathebandi Meeting with Central Government's on Farmers laws ਕਿਸਾਨ ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਲਈ ਰਵਾਨਾ, ਅੱਜ ਹੋਵੇਗੀ ਸਰਕਾਰ ਨਾਲ 7ਵੇਂ ਗੇੜ ਦੀ ਮੀਟਿੰਗ

ਯੋਗੇਂਦਰ ਯਾਦਵ ਨੇ ਕਿਹਾ ਕਿ 6 ਤੋਂ 20 ਦਸੰਬਰ ਤੱਕ ਪੂਰੇ ਦੇਸ਼ 'ਚ ਜਾਗ੍ਰਿਤੀ ਮੁਹਿੰਮ ਚਲਾਈ ਜਾਵੇਗੀ, ਜਿਸ 'ਚ ਰੈਲੀਆਂ ,ਰੋਸ ਪ੍ਰਦਰਸ਼ਨ, ਪ੍ਰੈੱਸ ਕਾਨਫਰੰਸ ਆਦਿ ਹੋਣਗੇ। ਉਨ੍ਹਾਂ ਕਿਹਾ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 18  ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ।

Farmers Protest : Kisan Jathebandi Meeting with Central Government's on Farmers laws ਕਿਸਾਨ ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਲਈ ਰਵਾਨਾ, ਅੱਜ ਹੋਵੇਗੀ ਸਰਕਾਰ ਨਾਲ 7ਵੇਂ ਗੇੜ ਦੀ ਮੀਟਿੰਗ

Farmers Protest :ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਅੱਜ 7ਵੇਂ ਗੇੜ ਦੀ ਹੋਵੇਗੀ ਮੀਟਿੰਗ

ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ ਅਤੇ ਉਸ ਦਿਨ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਹੈ, ਉਸ ਦਿਨ ਕਿਸਾਨ ਟਰੈਕਟਰਾਂ 'ਤੇ ਤਿਰੰਗਾ ਲਾ ਕੇ ਪਰੇਡ ਕਰਨਗੇ। ਜਿੱਥੇ ਟਰੈਕਟਰ ਘੱਟ ਹੋਣਗੇ ,ਓਥੇ ਹੋਰ ਵਹੀਕਲਾਂ ਨਾਲ ਪਰੇਡ ਕੀਤੀ ਜਾਵੇਗੀ। ਇਸ ਨੂੰ 'ਟਰੈਕਟਰ ਕਿਸਾਨ ਪਰੇਡ' ਦਾ ਨਾਂ ਦਿੱਤਾ ਗਿਆ ਹੈ।

-PTCNews

Related Post