#PunjabBandh: ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਨੇ ਰਾਜਪੁਰਾ -ਸਰਹਿੰਦ ਜੀਟੀ ਰੋਡ 'ਤੇ ਲਾਇਆ ਧਰਨਾ

By  Shanker Badra September 25th 2020 11:58 AM -- Updated: September 25th 2020 07:55 PM

#PunjabBandh: ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਨੇ ਰਾਜਪੁਰਾ -ਸਰਹਿੰਦ ਜੀਟੀ ਰੋਡ 'ਤੇ ਲਾਇਆ ਧਰਨਾ:ਰਾਜਪੁਰਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। [caption id="attachment_434053" align="aligncenter" width="281"] #PunjabBandh : ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਨੇ ਰਾਜਪੁਰਾ -ਸਰਹਿੰਦ ਜੀਟੀ ਰੋਡ 'ਤੇ ਲਾਇਆ ਧਰਨਾ[/caption] ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਅੱਜ ਪੂਰੇ ਪੰਜਾਬ ਦੇ ਕਿਸਾਨ ਸੜਕਾਂ 'ਤੇ ਹਨ।ਇਸ ਦੌਰਾਨ ਸਵੇਰ ਤੋਂ ਹੀ ਸੜਕਾਂ 'ਤੇ ਆਵਾਜਾਈ ਆਮ ਦੇ ਮੁਕਾਬਲੇ ਕਾਫੀ ਘੱਟ ਨਜ਼ਰ ਆ ਰਹੀ ਸੀ। ਇਸ ਦੌਰਾਨ ਕਿਸਾਨਾਂ ਵਲੋਂ ਰਾਜਪੁਰਾ ਵਿਖੇ ਰਾਜਪੁਰਾ ਸਰਹਿੰਦ ਜੀਟੀ ਰੋਡ 'ਤੇ ਧਰਨਾਲਾਇਆ ਗਿਆ ਹੈ। [caption id="attachment_434055" align="aligncenter" width="290"] #PunjabBandh : ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਨੇ ਰਾਜਪੁਰਾ -ਸਰਹਿੰਦ ਜੀਟੀ ਰੋਡ 'ਤੇ ਲਾਇਆ ਧਰਨਾ[/caption] ਇਸ ਦੌਰਾਨ ਸ਼ੰਭੂ ਜਾਂਦੇ ਪੰਜਾਬੀ ਫ਼ਿਲਮਾਂ ਦੇ ਕਲਾਕਾਰ ਹੌਬੀ ਧਾਲੀਵਾਲ ਵੀ ਰਾਜਪੁਰਾ ਰੁਕੇ ਹਨ। ਉਨ੍ਹਾਂ ਵੱਲੋਂ ਕਿਸਾਨਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕੀਤੀ ਗਈ ਹੈ। ਇਸ ਮੌਕੇ ਐਮਰਜੈਂਸੀ ਸੇਵਾਵਾਂ, ਅੰਬੂਲੈਂਸ, ਮੀਡੀਆ, ਬਰਾਤ ਆਦਿ ਨੂੰ ਛੂਟ ਦਿੱਤੀ ਗਈ ਹੈ। [caption id="attachment_434054" align="aligncenter" width="300"] #PunjabBandh : ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਨੇ ਰਾਜਪੁਰਾ -ਸਰਹਿੰਦ ਜੀਟੀ ਰੋਡ 'ਤੇ ਲਾਇਆ ਧਰਨਾ[/caption] ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਥਾਂ-ਥਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ। -PTCNews

Related Post