ਫ਼ਤਹਿਗੜ੍ਹ ਸਾਹਿਬ : ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ ,3 ਖਿਲਾਫ਼ ਮਾਮਲਾ ਦਰਜ

By  Shanker Badra May 28th 2019 09:20 AM -- Updated: May 28th 2019 09:21 AM

ਫ਼ਤਹਿਗੜ੍ਹ ਸਾਹਿਬ : ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ  ,3 ਖਿਲਾਫ਼ ਮਾਮਲਾ ਦਰਜ :ਫ਼ਤਹਿਗੜ੍ਹ ਸਾਹਿਬ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ।ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ।ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ।ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖ਼ਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ। [caption id="attachment_300641" align="aligncenter" width="300"]Fatehgarh Sahib girl student gangrape 3 against case Registered ਫ਼ਤਹਿਗੜ੍ਹ ਸਾਹਿਬ : ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ ,3 ਖਿਲਾਫ਼ ਮਾਮਲਾ ਦਰਜ[/caption] ਫ਼ਤਹਿਗੜ੍ਹ ਸਾਹਿਬ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨਾਲ 3 ਨੌਜਵਾਨਾਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਸਬੰਧ 'ਚ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_300640" align="aligncenter" width="300"]Fatehgarh Sahib girl student gangrape 3 against case Registered ਫ਼ਤਹਿਗੜ੍ਹ ਸਾਹਿਬ : ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ ,3 ਖਿਲਾਫ਼ ਮਾਮਲਾ ਦਰਜ[/caption] ਪੀੜਤ ਲੜਕੀ ਨੇ ਦੱਸਿਆ ਕਿ ਉਹ ਯੂਨੀਵਰਸਿਟੀ 'ਚ ਪੜ ਰਹੀ ਹੈ।ਇਸ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਪੀੜਤ ਵਿਦਿਆਰਥਣ ਥਾਣਾ ਫ਼ਤਹਿਗੜ੍ਹ ਸਾਹਿਬ 'ਚ ਪੇਸ਼ ਹੋਈ ਸੀ, ਜਿਸ ਦੇ ਬਿਆਨਾਂ ਦੇ ਅਧਾਰ 'ਤੇ ਐਫ.ਆਈ.ਆਰ.ਦਰਜ ਕੀਤੀ ਗਈ। [caption id="attachment_300638" align="aligncenter" width="300"]Fatehgarh Sahib girl student gangrape 3 against case Registered ਫ਼ਤਹਿਗੜ੍ਹ ਸਾਹਿਬ : ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ ,3 ਖਿਲਾਫ਼ ਮਾਮਲਾ ਦਰਜ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ : ਸੁਲਤਾਨਵਿੰਡ ‘ਚ ਚੱਲੀਆਂ ਗੋਲੀਆਂ ,ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਉਨ੍ਹਾਂ ਦੱਸਿਆ ਕਿ ਇਹ ਸਮੂਹਿਕ ਜਬਰ ਜਨਾਹ ਖਰੜ ਦੇ ਖੇਤਰ 'ਚ ਹੋਇਆ ਹੈ ,ਇਸ ਲਈ ਖਰੜ ਪੁਲਿਸ ਵੱਲੋਂ ਉਨ੍ਹਾਂ ਦੀ ਦਰਜ ਐਫ.ਆਈ.ਆਰ. ਦੇ ਅਧਾਰ 'ਤੇ ਕਥਿਤ ਤਿੰਨੋ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -PTCNews

Related Post