ਸ਼ਰਾਬ ਨਾ ਮਿਲਣ 'ਤੇ ਸ਼ਰਾਬੀ ਨੇ ਕੁਹਾੜੀ ਨਾਲ ਪਤਨੀ ਅਤੇ ਧੀ 'ਤੇ ਕੀਤਾ ਹਮਲਾ , ਪਤਨੀ ਦੀ ਮੌਤ

By  Shanker Badra January 12th 2019 01:07 PM

ਸ਼ਰਾਬ ਨਾ ਮਿਲਣ 'ਤੇ ਸ਼ਰਾਬੀ ਨੇ ਕੁਹਾੜੀ ਨਾਲ ਪਤਨੀ ਅਤੇ ਧੀ 'ਤੇ ਕੀਤਾ ਹਮਲਾ , ਪਤਨੀ ਦੀ ਮੌਤ:ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੇ ਪਿੰਡ ਜੱਲੋਵਾਲ ਵਿੱਚ ਇੱਕ ਸ਼ਰਾਬੀ ਵਿਅਕਤੀ ਨੇ ਸ਼ਰਾਬ ਨਾ ਮਿਲਣ ਕਰਕੇ ਆਪਣੀ ਪਤਨੀ ਅਤੇ ਧੀ ‘ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਦਿੱਤਾ।ਇਸ ਹਮਲੇ 'ਚ ਉਹ ਦੋਵੇਂ ਗੰਭੀਰ ਜ਼ਖਮੀ ਹੋਈਆਂ ਸਨ ,ਜਿਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਸੀ।ਜਿਥੇ ਇਲਾਜ ਦੌਰਾਨ ਪਲਵਿੰਦਰ ਕੌਰ (ਪਤਨੀ) ਦੀ ਮੌਤ ਹੋ ਗਈ ਹੈ।ਇਹ ਘਟਨਾ 6 ਜਨਵਰੀ ਦੀ ਦੱਸੀ ਜਾ ਰਹੀ ਹੈ। [caption id="attachment_239593" align="aligncenter" width="300"]Fatehgarh Sahib Village Jallowal Do not drink alcohol Wife and daughter murder
ਸ਼ਰਾਬ ਨਾ ਮਿਲਣ 'ਤੇ ਸ਼ਰਾਬੀ ਨੇ ਕੁਹਾੜੀ ਨਾਲ ਪਤਨੀ ਅਤੇ ਧੀ 'ਤੇ ਕੀਤਾ ਹਮਲਾ , ਪਤਨੀ ਦੀ ਮੌਤ[/caption] ਜਾਣਕਾਰੀ ਅਨੁਸਾਰ ਇੱਕ ਸ਼ਰਾਬੀ ਵਿਅਕਤੀ ਨੇ ਸ਼ਰਾਬ ਨਾ ਮਿਲਣ ਕਰਕੇ ਰਾਤ ਵੇਲੇ ਕੁਹਾੜੀ ਨਾਲ ਪਤਨੀ ਪਲਵਿੰਦਰ ਕੌਰ ਅਤੇ ਕੁੜੀ ਕਮਲਜੀਤ ਕੌਰ 'ਤੇ ਹਮਲਾ ਦਿੱਤਾ।ਜਿਸ ਤੋਂ ਬਾਅਦ ਉਸਦੀ ਪਤਨੀ ਪਲਵਿੰਦਰ ਕੌਰ ਦੀ 10 ਜਨਵਰੀ ਨੂੰ ਹਸਪਤਾਲ 'ਚ ਮੌਤ ਹੋ ਗਈ ਸੀ। [caption id="attachment_239591" align="aligncenter" width="300"]Fatehgarh Sahib Village Jallowal Do not drink alcohol Wife and daughter murder
ਸ਼ਰਾਬ ਨਾ ਮਿਲਣ 'ਤੇ ਸ਼ਰਾਬੀ ਨੇ ਕੁਹਾੜੀ ਨਾਲ ਪਤਨੀ ਅਤੇ ਧੀ 'ਤੇ ਕੀਤਾ ਹਮਲਾ , ਪਤਨੀ ਦੀ ਮੌਤ[/caption] ਜਿਸ ਤੋਂ ਬਾਅਦ ਮ੍ਰਿਤਕ ਦੇ ਬੇਟੇ ਧਰਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਪਹਿਲਾਂ ਵੀ ਘਰ ਵਿੱਚ ਸ਼ਰਾਬ ਨੂੰ ਲੈ ਕੇ ਪਤੀ- ਪਤਨੀ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ। [caption id="attachment_239592" align="aligncenter" width="300"]Fatehgarh Sahib Village Jallowal Do not drink alcohol Wife and daughter murder
ਸ਼ਰਾਬ ਨਾ ਮਿਲਣ 'ਤੇ ਸ਼ਰਾਬੀ ਨੇ ਕੁਹਾੜੀ ਨਾਲ ਪਤਨੀ ਅਤੇ ਧੀ 'ਤੇ ਕੀਤਾ ਹਮਲਾ , ਪਤਨੀ ਦੀ ਮੌਤ[/caption] ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨ 'ਤੇ ਕਥਿਤ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews

Related Post