ਪਿਤਾ ਵੱਲੋਂ ਘਿਨੌਣੀ ਕਰਤੂਤ, 3 ਸਾਲ ਦੀ ਬਾਲੜੀ ਨਾਲ ਕੀਤਾ ਜ਼ਬਰ ਜਿਨਾਹ

By  Jagroop Kaur November 8th 2020 05:29 PM

3 year old Raped

ਫਿਰੋਜ਼ਪੁਰ :ਇਹਨੀ ਦਿਨੀਂ ਬੱਚੀਆਂ ਨਾਲ ਹੋਣ ਵਾਲੇ ਅਪਰਾਧਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਅਤੇ ਅਪਰਾਧ ਵੀ ਅਜਿਹਾ ਜੋ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਹੈ , ਮਾਮਲਾ ਨਿੱਕੀ ਜਿਹੀ ਬਲਦੀ ਨਾਲ ਹੋਏ ਬਲਾਤਕਾਰ ਦਾ ਹੈ ,ਅਤੇ ਇਹ ਬਲਾਤਕਾਰ ਕਿਸੇ ਹੋਏ ਨੇ ਨਹੀਂ ਬਲਕਿ ਬੱਚੀ ਦੇ ਆਪਣੇ ਹੀ ਪਿਓ ਨੇ ਕੀਤਾ ਹੈ। ਜੀ ਹਾਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਫਿਰੋਜ਼ਪੁਰ ਦੇ ਇਕ ਪਿੰਡ 'ਚ ਸਾਹਮਣੇ ਆਇਆ ਹੈ ਜਿਥੇ ਇੱਕ ਕਲਯੁੱਗੀ ਪਿਤਾ ਵਲੋਂ ਆਪਣੀ ਕਰੀਬ 3 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਮਾਮਲਾ ਧਿਆਨ 'ਚ ਆਉਣ ਤੋਂ ਬਾਅਦ ਮਾਸੂਮ ਬੱਚੀ ਨੂੰ ਸਿਵਿਲ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰ ਬੱਚੀ ਦਾ ਇਲਾਜ ਕਰ ਰਹੇ ਹਨ ਅਤੇ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਹੈ। ਫਿਲਹਾਲ ਪੁਲੀ ਸਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਰਿਸ਼ਤੇ ਹੋਏ ਸ਼ਰਮਸਾਰ, ਕਲਯੁੱਗੀ ਪਿਓ ਵਲੋਂ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ

ਹੋਰ ਪੜ੍ਹੋ : DR.ਓਬਰਾਏ ਦੀ ਬਦੌਲਤ ਸੁਖਵਿੰਦਰ ਦੀ ਮ੍ਰਿਤਕ ਦੇਹਿ ਨੂੰ ਨਸੀਬ ਹੋਈ ਵਤਨ ਦੀ ਮਿੱਟੀ

ਉਥੇ ਹੀ ਹੁਣ ਪਰਿਵਾਰ ਵੱਲੋਂ ਉਕਤ ਦੋਸ਼ੀ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ । ਸਿਵਿਲ ਹਸਪਤਾਲ 'ਚ ਬੱਚੀ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚੀ ਨੂੰ ਉਸ ਦੀ ਮਾਂ ਅਤੇ ਦਾਦੀ ਹਸਪਤਾਲ 'ਚ ਲੈ ਕੇ ਆਏ ਹਨ| ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਪਿਤਾ ਨੇ ਨਸ਼ੇ ਦੀ ਹਾਲਤ 'ਚ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਹੈ। ਪਿਤਾ 'ਤੇ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਹੱਸ ਨੂੰ ਜੇਲ੍ਹ ਭੇਜ ਦਿੱਤੋ ਗਿਆ ਹੈ।Father arrested for rape after 14-yr-old reveals horror: 'Could not stand  younger sister being abused too' - punjab - Hindustan Timesਜ਼ਿਕਰਯੋਗ ਹੈ ਕਿ ਅੱਜ ਕੱਲ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵੱਧ ਗਏ ਹਨ ਬੀਤੇ ਕੁਝ ਸਮੇਂ 'ਚ ਪੰਜਾਬ ਚ ਹੀ ਬਹੁਤ ਸਾਰੇ ਮਾਮਲੇ ਸ੍ਹਾਮਣੇ ਅਗਏ ਹਨ , ਇਹਨਾਂ ਮਾਮਲਿਆਂ ਚ ਵਧੇਰੇ ਤੌਰ 'ਤੇ ਪਰਿਵਾਰ ਦੇ ਆਪਣੇ ਹੀ ਜੀਅ ਸ਼ਾਮਿਲ ਹੁੰਦੇ ਹਨ।New Year But Same Story: Nine Shocking Rape Cases In 2020 And It's Only  Nine Days Of January

Related Post