ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

By  Shanker Badra January 9th 2020 08:40 PM

ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ:ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਸੈਕਟਰ ਅਬੋਹਰ ਵਿਖੇ ਬੀ.ਐੱਸ.ਐੱਫ ਨੇ ਪਾਕਿਸਤਾਨੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ 8 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦਾ ਭਾਰ ਕਰੀਬ 4 ਕਿੱਲੋ ਹੈ। [caption id="attachment_378285" align="aligncenter" width="300"]Fazilka : BSF 20 crore heroin recovered from India-Pak border ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ[/caption] ਮਿਲੀ ਜਾਣਕਾਰੀ ਅਨੁਸਾਰ ਸਰਹੱਦ 'ਤੇ ਇਸ ਦੌਰਾਨ ਗੋਲੀਆਂ ਵੀ ਚੱਲੀਆਂ ਅਤੇ ਇਲਾਕੇ ਦੇ ਸਰਚ ਆਪ੍ਰੇਸ਼ਨ ਦੌਰਾਨ ਬੀ.ਐੱਸ.ਐਫ.ਨੂੰ ਇਹ ਬਰਾਮਦਗੀ ਹੋਈ ਹੈ। [caption id="attachment_378286" align="aligncenter" width="300"]Fazilka : BSF 20 crore heroin recovered from India-Pak border ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ[/caption] ਇਸ ਦੌਰਾਨ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ਵਿਚ ਕਰੋੜਾ ਰੁਪਏ ਦੱਸੀ ਜਾ ਰਹੀਂ ਹੈ ,ਜਦਕਿ ਨਸ਼ਾ ਤਸਕਰ ਭੱਜਣ ਵਿਚ ਕਾਮਯਾਬ ਹੋ ਗਏ। -PTCNews

Related Post