ਪਾਕਿਸਤਾਨ ਦੇ ਸੁਤੰਤਰਤਾ ਦਿਵਸ 'ਤੇ ਸ਼ਰਮਨਾਕ ਹਰਕਤ , ਭੀੜ ਨੇ ਮਹਿਲਾ ਦੇ ਕੱਪੜੇ ਪਾੜੇ , ਹਵਾ ਵਿੱਚ ਉਛਾਲਾ

By  Shanker Badra August 18th 2021 03:26 PM -- Updated: August 20th 2021 09:44 AM

ਲਾਹੌਰ : ਪਾਕਿਸਤਾਨ ਦੇ ਸੁਤੰਤਰਤਾ ਦਿਵਸ (Independence Day of Pakistan) 'ਤੇ ਲਾਹੌਰ ਦੇ ਗ੍ਰੇਟਰ ਇਕਬਾਲ ਪਾਰਕ ਵਿੱਚ ਇੱਕ ਮਹਿਲਾ ਟਿਕਟੋਕ (TikTok ) ਅਤੇ ਉਸਦੇ ਸਾਥੀਆਂ ਦੀ ਕੁੱਟਮਾਰ ਕੀਤੀ ਗਈ ਹੈ। ਭੀੜ ਨੇ ਔਰਤ (Pakistani Woman) ਦੇ ਕੱਪੜੇ ਪਾੜ ਦਿੱਤੇ ਅਤੇ ਹਵਾ ਵਿੱਚ ਸੁੱਟ ਦਿੱਤੇ। ਇਹ ਮਾਮਲਾ ਤੂਲ ਫੜਨ ਤੋਂ ਬਾਅਦ ਲਾਹੌਰ ਪੁਲਿਸ ਨੇ ਸੈਂਕੜੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।

ਪਾਕਿਸਤਾਨ ਦੇ ਸੁਤੰਤਰਤਾ ਦਿਵਸ 'ਤੇ ਸ਼ਰਮਨਾਕ ਹਰਕਤ , ਭੀੜ ਨੇ ਮਹਿਲਾ ਦੇ ਕੱਪੜੇ ਪਾੜੇ , ਹਵਾ ਵਿੱਚ ਉਛਾਲਾ

ਦਰਜ ਕੀਤੀ ਐਫਆਈਆਰ ਦੇ ਅਨੁਸਾਰ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਉਹ ਆਪਣੇ 6 ਸਾਥੀਆਂ ਦੇ ਨਾਲ ਸੁਤੰਤਰਤਾ ਦਿਵਸ 'ਤੇ ਮੀਨਾਰ-ਏ-ਪਾਕਿਸਤਾਨ ਦੇ ਕੋਲ ਇੱਕ ਵੀਡੀਓ ਬਣਾ ਰਹੀ ਸੀ, ਜਦੋਂ ਲਗਭਗ 300 ਤੋਂ 400 ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਨੇ ਅਤੇ ਉਸਦੇ ਸਾਥੀਆਂ ਨੇ ਭੀੜ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ। ਸਥਿਤੀ ਨੂੰ ਵੇਖਦਿਆਂ ਪਾਰਕ ਦੇ ਸੁਰੱਖਿਆ ਗਾਰਡ ਨੇ ਮੀਨਾਰ-ਏ-ਪਾਕਿਸਤਾਨ ਦੇ ਦੁਆਲੇ ਦੀਵਾਰ ਦਾ ਗੇਟ ਖੋਲ੍ਹ ਦਿੱਤਾ।

ਪੀੜਤਾ ਦੇ ਅਨੁਸਾਰ ਭੀੜ ਬਹੁਤ ਵੱਡੀ ਸੀ ਅਤੇ ਲੋਕ ਉਸਨੂੰ ਇਸ ਹੱਦ ਤੱਕ ਧੱਕ ਰਹੇ ਸਨ ਅਤੇ ਖਿੱਚ ਰਹੇ ਸਨ ਕਿ ਉਨ੍ਹਾਂ ਨੇ ਕੱਪੜੇ ਪਾੜ ਦਿੱਤੇ ਅਤੇ ਉਨ੍ਹਾਂ ਨੂੰ ਹਵਾ ਵਿੱਚ ਉਛਾਲਦੇ ਰਹੇ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਸਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ ਗਈ ਸੀ। ਸੰਘਰਸ਼ ਦੌਰਾਨ ਉਸ ਦੀ ਅੰਗੂਠੀ ਅਤੇ ਮੁੰਦਰੀਆਂ ਜ਼ਬਰਦਸਤੀ ਖੋਹ ਲਈਆਂ ਗਈਆਂ, ਨਾਲ ਹੀ ਉਸ ਦੇ ਇੱਕ ਸਾਥੀ ਦਾ ਮੋਬਾਈਲ ਫ਼ੋਨ, ਉਸ ਦਾ ਸ਼ਨਾਖਤੀ ਕਾਰਡ ਅਤੇ 15,000 ਰੁਪਏ ਖੋਹ ਲਏ ਗਏ।

ਪਾਕਿਸਤਾਨ ਦੇ ਸੁਤੰਤਰਤਾ ਦਿਵਸ 'ਤੇ ਸ਼ਰਮਨਾਕ ਹਰਕਤ , ਭੀੜ ਨੇ ਮਹਿਲਾ ਦੇ ਕੱਪੜੇ ਪਾੜੇ , ਹਵਾ ਵਿੱਚ ਉਛਾਲਾ

ਐਫਆਈਆਰ ਵਿੱਚ ਔਰਤ ਵਿਰੁੱਧ ਹਮਲਾ ਜਾਂ ਅਪਰਾਧਕ ਤਾਕਤ ਦੀ ਵਰਤੋਂ ਦੇ ਨਾਲ ਨਾਲ ਉਸਦੇ ਕੱਪੜੇ ਉਤਾਰਨ, ਚੋਰੀ ਕਰਨ ਅਤੇ ਦੰਗੇ ਫਸਾਉਣ ਵਰਗੀਆਂ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

-PTCNews

Related Post