ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਬਣੀ ਮੋਬਾਈਲਾਂ ਦੀ ਦੁਕਾਨ, ਮੁੜ ਤੋਂ 3 ਫੋਨ ਕੀਤੇ ਬਰਾਮਦ

By  Jashan A January 27th 2020 02:05 PM

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਬਣੀ ਮੋਬਾਈਲਾਂ ਦੀ ਦੁਕਾਨ, ਮੁੜ ਤੋਂ 3 ਫੋਨ ਕੀਤੇ ਬਰਾਮਦ,ਫਿਰੋਜ਼ਪੁਰ: ਪੰਜਾਬ ਦੀਆਂ ਜੇਲ੍ਹਾਂ 'ਚੋਂ ਆਏ ਦਿਨ ਮੋਬਾਈਲ ਫੋਨਾਂ ਦਾ ਮਿਲਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਤੇ ਜੇਲ੍ਹ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਹੁਣ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਮੋਬਾਈਲ ਫੋਨਾਂ ਦੀਆਂ ਦੁਕਾਨਾਂ ਬਣ ਚੁੱਕੀਆਂ ਹਨ। Ferozpur Central Jail ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਮੁੜ ਤੋਂ ਜੇਲ੍ਹ ਵਿੱਚੋਂ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼: ਸੋਲਨ ‘ਚ ਨਿਜੀ ਕੰਪਨੀ ਦੀ ਬੱਸ ਨਾਲ ਟਕਰਾਈ ਪੰਜਾਬ ਰੋਡਵੇਜ਼ ਦੀ ਬੱਸ, 16 ਯਾਤਰੀ ਜ਼ਖ਼ਮੀ Ferozpur Central Jail ਪੁਲਿਸ ਨੇ ਇਹਨਾਂ ਮੋਬਾਈਲਾਂ ਦੀ ਬਰਾਮਦੀ ਉਸ ਸਮੇਂ ਕੀਤੀ, ਜਦੋਂ ਪੁਲਿਸ ਨੇ ਹਵਾਲਾਤੀਆਂ ਦੀ ਤਲਾਸ਼ੀ ਲਈ। Ferozpur Central Jail ਫਿਲਹਾਲ ਪੁਲਿਸ ਨੇ 2 ਹਵਾਲਾਤੀਆਂ ਸਣੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਵੀ ਜੇਲ੍ਹ 'ਚੋਂ 4 ਮੋਬਾਈਲ ਫੋਨ ਮਿਲੇ ਸਨ। -PTC News

Related Post