ਫਿਰੋਜ਼ਪੁਰ: ਪੀੜਤ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਮ੍ਰਿਤਕ ਦਾ ਦਾਹ ਸੰਸਕਾਰ ਨਾ ਕਰਨ ਦਾ ਲਿਆ ਫੈਸਲਾ

By  Jashan A December 31st 2018 07:46 PM

ਫਿਰੋਜ਼ਪੁਰ: ਪੀੜਤ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਮ੍ਰਿਤਕ ਦਾ ਦਾਹ ਸੰਸਕਾਰ ਨਾ ਕਰਨ ਦਾ ਲਿਆ ਫੈਸਲਾ,ਫਿਰੋਜ਼ਪੁਰ: ਬੀਤੇ ਦਿਨ ਪੰਚਾਇਤੀ ਚੋਣਾਂ ਦੌਰਾਨ ਹੋਈ ਝੜਪ ਵਿਚ ਇਕ ਵਿਅਕਤੀ ਨੂੰ ਗੱਡੀ ਥੱਲੇ ਦਰੜਣ ਦੇ ਮਾਮਲੇ 'ਚ ਭਾਵੇਂ ਪੁਲਿਸ ਵੱਲੋਂ 10 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ, ਪ੍ਰੰਤੂ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਗੁਸਾਏ ਪੀੜਤ ਪਰਿਵਾਰ ਨੇ ਜਿਥੇ ਲਾਸ਼ ਰੱਖ ਕੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਹ ਮੁਜ਼ਾਹਰਾ ਕੀਤਾ, ਉਥੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਮ੍ਰਿਤਕ ਦਾ ਦਾਹ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ। [caption id="attachment_234872" align="aligncenter" width="300"]ferozpur ਫਿਰੋਜ਼ਪੁਰ: ਪੀੜਤ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਮ੍ਰਿਤਕ ਦਾ ਦਾਹ ਸੰਸਕਾਰ ਨਾ ਕਰਨ ਦਾ ਲਿਆ ਫੈਸਲਾ[/caption] ਚੋਣਾਂ ਦੇ ਤੁਰੰਤ ਬਾਅਦ ਅੱਜ ਡੀ.ਸੀ ਦਫਤਰ ਮੂਹਰੇ ਨਾਅਰੇਬਾਜੀ ਕਰ ਰਹੇ ਪੀੜਤ ਪਰਿਵਾਰ ਨੇ ਜਿਥੇ ਪ੍ਰਸ਼ਾਸਨ 'ਤੇ ਸੱਤਾਧਾਰੀਆਂ ਦੇ ਹੱਥਾਂ 'ਚ ਖੇਡਣ ਦੇ ਦੋਸ਼ ਲਾਏ, ਉਥੇ ਕਾਂਗਰਸ ਦੀ ਸ਼ਹਿ 'ਤੇ ਕਤਲ ਕਰਨ ਵਾਲੇ ਨੂੰ ਪੁਲਿਸ ਵੱਲੋਂ ਹੱਥ ਪਾਉਣ ਤੋਂ ਗੁਰੇਜ਼ ਕਰਨ ਦੀ ਗੱਲ ਕੀਤੀ।ਪੰਚਾਇਤੀ ਚੋਣਾਂ ਦੌਰਾਨ ਆਪਣੇ ਵੋਟ ਦਾ ਇਸਤੇਮਾਲ ਕਰਕੇ ਬਾਹਰ ਆਏ ਵਿਅਕਤੀ 'ਤੇ ਟਰੱਕ ਚੜਾ ਕੇ ਮੌਤ ਦੇ ਘਾਟ ਉਤਾਰਣ ਦੇ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨੇ ਘੇਰਿਆ ਡੀ.ਸੀ ਦਫਤਰ। [caption id="attachment_234873" align="aligncenter" width="300"]ferozpur ਫਿਰੋਜ਼ਪੁਰ: ਪੀੜਤ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਮ੍ਰਿਤਕ ਦਾ ਦਾਹ ਸੰਸਕਾਰ ਨਾ ਕਰਨ ਦਾ ਲਿਆ ਫੈਸਲਾ[/caption] ਫ਼ਿਰੋਜ਼ਪੁਰ ਵਿਖੇ ਕਾਂਗਰਸ ਸਰਕਾਰ ਤੇ ਸਿਵਲ, ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕਰਦਿਆਂ ਪੀੜਤ ਪਰਿਵਾਰ ਨੇ ਜਿਥੇ ਇਨਸਾਫ ਦੀ ਗੁਹਾਰ ਲਗਾਈ, ਉਥੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਲਾਸ਼ ਦਾ ਦਾਹ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ।ਗੁਸਾਏ ਪੀੜਤ ਪਰਿਵਾਰ ਦੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਸਤ੍ਹਾ ਦੇ ਨਸ਼ੇ ਵਿਚ ਚੂਰ ਹੋ ਕੇ ਲੋਕਤੰਤਰ ਤੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਆਉਣ 'ਤੇ ਜਵਾਬ ਦਿੱਤਾ ਜਾਵੇਗਾ। ਡੀ.ਸੀ ਦਫਤਰ ਮੂਹਰੇ ਨਾਅਰੇਬਾਜੀ ਕਰਦਿਆਂ ਪੀੜਤ ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਦੀਆਂ ਅੱਖਾਂ ਪੂੰਜਣ ਲਈ ਮੁਕੱਦਮਾ ਤਾਂ ਦਰਜ ਕੀਤਾ ਹੈ, ਪ੍ਰੰਤੂ ਹੈਵਾਨ ਦਰਿੰਦਿਆਂ ਨੂੰ ਕਾਬੂ ਕਰਨ ਦਾ ਹੀਲਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੇ ਲੋਕਤੰਤਰ ਦਾ ਘਾਣ ਕਰਕੇ ਕਾਂਗਰਸ ਤੇ ਪ੍ਰਸ਼ਾਸਨ ਕੀ ਸਾਬਿਤ ਕਰਨਾ ਚਾਹੁੰਦਾ ਹੈ। [caption id="attachment_234875" align="aligncenter" width="300"]ferozpur ਫਿਰੋਜ਼ਪੁਰ: ਪੀੜਤ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਮ੍ਰਿਤਕ ਦਾ ਦਾਹ ਸੰਸਕਾਰ ਨਾ ਕਰਨ ਦਾ ਲਿਆ ਫੈਸਲਾ[/caption] ਪੀੜਤ ਪਰਿਵਾਰ ਨੂੰ ਇਨਸਾਫ ਦੁਆਉਣ ਦੀ ਗੱਲ ਕਰਦਿਆਂ ਪ੍ਰਸ਼ਾਸਨਿਤ ਤ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕੱਲ ਹੀ 10 ਬਾਈਨੇਮ ਸਮੇਤ 10 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਕਰ ਰਹੀ ਹੈ। -PTC News

Related Post