ਫਿਰੋਜ਼ਪੁਰ: ਕੇਂਦਰੀ ਜੇਲ਼੍ਹ 'ਚੋਂ ਨਸ਼ਾ ਛੁਡਾਊ ਕੇਂਦਰ ਤੋਂ ਚੋਰਾਂ ਵੱਲੋਂ ਗਾਇਬ ਕੀਤੀਆਂ 3450 ਗੋਲੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਬਰਾਮਦ

By  Jashan A January 28th 2019 01:07 PM -- Updated: January 28th 2019 01:09 PM

ਫਿਰੋਜ਼ਪੁਰ: ਕੇਂਦਰੀ ਜੇਲ਼੍ਹ 'ਚੋਂ ਨਸ਼ਾ ਛੁਡਾਊ ਕੇਂਦਰ ਤੋਂ ਚੋਰਾਂ ਵੱਲੋਂ ਗਾਇਬ ਕੀਤੀਆਂ 3450 ਗੋਲੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਬਰਾਮਦ,ਫਿਰੋਜ਼ਪੁਰ: ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਇਸ ਵਾਰ ਚਰਚਾ 'ਚ ਆਉਣ ਦਾ ਕਾਰਣ ਨਸ਼ਾ ਛੁਡਾਊ ਕੇਂਦਰ ਤੋਂ ਚੋਰੀ ਹੋਈਆਂ 3450 ਗੋਲੀਆਂ ਦਾ ਹੈ। ਮਾਮਲਾ ਕੁਝ ਅਜਿਹਾ ਹੈ ਕਿ ਜੇਲ੍ਹ 'ਚ ਚੱਲਦੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਵਾਲਿਆਂ ਲਈ ਰੱਖੀਆਂ ਉਕਤ ਗੋਲੀਆਂ ਚੋਰੀ ਹੋ ਗਈਆਂ, ਜਿਸ ਤੋਂ ਬਾਅਦ ਮਚੀ ਹਫੜਾ-ਦਫੜੀ ਦੌਰਾਨ ਕੇਂਦਰੀ ਜੇਲ੍ਹ ਅਧਿਕਾਰੀਆਂ ਵੱਲੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। [caption id="attachment_247245" align="aligncenter" width="300"]fzr ਫਿਰੋਜ਼ਪੁਰ: ਕੇਂਦਰੀ ਜੇਲ਼੍ਹ 'ਚੋਂ ਨਸ਼ਾ ਛੁਡਾਊ ਕੇਂਦਰ ਤੋਂ ਚੋਰਾਂ ਵੱਲੋਂ ਗਾਇਬ ਕੀਤੀਆਂ 3450 ਗੋਲੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਬਰਾਮਦ[/caption] ਜਿਸ ਉਪਰੰਤ ਚਲਾਈ ਤਲਾਸ਼ੀ ਅਭਿਆਨ ਵਿਚ ਇਹੀ ਗੋਲੀਆਂ ਇੱਕ ਹਵਾਲਾਤੀ ਤੋਂ ਬਰਾਮਦ ਹੋ ਗਈਆਂ। ਉਕਤ ਮਾਮਲੇ ਤੋਂ ਪਰਦਾ ਚੁੱਕਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਹਵਾਲਾਤੀ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜੇਲ੍ਹ ਵਿਚ ਹੋਈ ਚੌਰੀ, ਭਾਵੇਂ ਇਹ ਗੱਲ ਸੁਨਣ ਵਾਲੇ ਇੱਕ ਵਾਰ ਜ਼ਰੂਰ ਹੱਕੇ-ਬੱਕੇ ਰਹਿ ਜਾਣਗੇ, ਇਹ ਕਾਰਾ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਵਾਪਰਿਆ ਹੈ। ਜਿਥੇ ਨਸ਼ਾ ਛੁਡਾਊ ਕੇਂਦਰ ਲਈ ਆਈਆਂ 3450 ਗੋਲੀਆਂ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_247246" align="aligncenter" width="300"]fzr ਫਿਰੋਜ਼ਪੁਰ: ਕੇਂਦਰੀ ਜੇਲ਼੍ਹ 'ਚੋਂ ਨਸ਼ਾ ਛੁਡਾਊ ਕੇਂਦਰ ਤੋਂ ਚੋਰਾਂ ਵੱਲੋਂ ਗਾਇਬ ਕੀਤੀਆਂ 3450 ਗੋਲੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਬਰਾਮਦ[/caption] ਭਾਵੇਂ ਜੇਲ੍ਹ ਵਿਚ ਹੋਈ ਉਕਤ ਚੋਰੀ ਨਾਲ ਜੇਲ੍ਹ ਪ੍ਰਸ਼ਾਸਨ ਸੁਰਖੀਆਂ ਬਟੋਰ ਰਿਹਾ ਹੈ, ਪ੍ਰੰਤੂ ਤੁਰੰਤ ਹਰਕਤ ਵਿਚ ਆਏ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਹਵਾਲਾਤੀ ਤੋਂ ਉਕਤ ਬਰਾਮਦਗੀ ਵੀ ਕਰ ਲਈ ਹੈ ਅਤੇ ਇਸ ਦਾ ਮਾਮਲਾ ਪੁਲਿਸ ਥਾਣਾ ਸਿਟੀ ਨੂੰ ਲਿਖਤੀ ਰੂਪ ਵਿਚ ਭੇਜ ਦਿੱਤਾ ਹੈ। -PTC News

Related Post