ਫਿਰੋਜ਼ਪੁਰ: ਗਰਮੀ ਦੀ ਤਪਸ਼ ਨੇ ਸਤਾਏ ਲੋਕ, ਪਾਰਾ ਪਹੁੰਚਿਆ 45 ਡਿਗਰੀ ਤੋਂ ਪਾਰ

By  Jashan A May 31st 2019 01:35 PM

ਫਿਰੋਜ਼ਪੁਰ: ਗਰਮੀ ਦੀ ਤਪਸ਼ ਨੇ ਸਤਾਏ ਲੋਕ, ਪਾਰਾ ਪਹੁੰਚਿਆ 45 ਡਿਗਰੀ ਤੋਂ ਪਾਰ,ਫਿਰੋਜ਼ਪੁਰ: ਸੂਬੇ 'ਚ ਆਏ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਵਧੇ ਤਾਪਮਾਨ ਅੱਗੇ ਹਰੇਕ ਮਨੁੱਖ ਸਿਰ ਢੱਕਦਾ ਹੈ, ਕੁਝ ਅਜਿਹਾ ਨਜ਼ਾਰਾ ਫ਼ਿਰੋਜ਼ਪੁਰ ਦੀਆਂ ਸੜਕਾਂ 'ਤੇ ਵਧੇ ਤਾਪਮਾਨ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਸਾਰਾ ਦਿਨ ਸੁੰਨੀਆਂ ਰਹਿੰਦੀਆਂ ਸੜਕਾਂ 'ਤੇ ਸੂਰਜ ਢਲਦਿਆਂ ਹੀ ਲੋਕ ਉਤਰਣ ਲੱਗਦੇ ਹਨ। [caption id="attachment_301992" align="aligncenter" width="300"]fzr ਫਿਰੋਜ਼ਪੁਰ: ਗਰਮੀ ਦੀ ਤਪਸ਼ ਨੇ ਸਤਾਏ ਲੋਕ, ਪਾਰਾ ਪਹੁੰਚਿਆ 45 ਡਿਗਰੀ ਤੋਂ ਪਾਰ[/caption] ਗਰਮੀ ਦੇ ਵੱਧਦੇ ਪ੍ਰਕੋਪ ਸਦਕਾ ਜਿਥੇ ਤਾਪਮਾਨ 45 ਡਿਗਰੀ 'ਤੇ ਪੁੱਜ ਗਿਆ ਹੈ, ਉਥੇ ਗਰਮੀ ਤੋਂ ਬਚਣ ਲਈ ਬਹੁਤੇ ਲੋਕ ਘਰੋਂ ਬਾਹਰ ਨਿਕਲਣਾ ਬਚਾਓ ਕਰਦੇ ਹਨ ਅਤੇ ਜੇਕਰ ਥੋੜ੍ਹਾ ਬਹੁਤ ਲੋਕ ਸੜਕਾਂ 'ਤੇ ਆਉਂਦੇ ਵੀ ਹਨ ਤਾਂ ਉਹ ਵੀ ਨਿੰਬੂ ਲੈਮਨ, ਗੰਨੇ ਦੇ ਰਸ, ਸਿਕੰਜਵੀ ਆਦਿ ਦਾ ਆਨੰਦ ਮਾਣ ਆਪਣੇ ਸਰੀਰ ਨੂੰ ਠੰਡਕ ਦਿੰਦੇ ਦਿਖਾਈ ਦੇ ਰਹੇ ਹਨ। ਹੋਰ ਪੜ੍ਹੋ:ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ, ਜੇਕਰ ਬੋਨਸ ਨਾ ਮਿਲਿਆ ਤਾ ਸੜਕਾਂ ‘ਤੇ ਸੁੱਟੀ ਜਾਵੇਗੀ ਪਰਾਲੀ [caption id="attachment_301991" align="aligncenter" width="300"]fzr ਫਿਰੋਜ਼ਪੁਰ: ਗਰਮੀ ਦੀ ਤਪਸ਼ ਨੇ ਸਤਾਏ ਲੋਕ, ਪਾਰਾ ਪਹੁੰਚਿਆ 45 ਡਿਗਰੀ ਤੋਂ ਪਾਰ[/caption] ਆਵਾਜ਼ਾਈ ਸਦਕਾ ਜਿਥੇ ਫ਼ਿਰੋਜ਼ਪੁਰ ਦੇ ਹਰੇਕ ਬਜ਼ਾਰ ਸਮੇਤ ਸੜਕਾਂ 'ਤੇ ਵਹੀਕਲਾਂ ਦੀਆਂ ਡਾਰਾਂ ਬਣੀਆਂ ਆਪਣੀ ਮੰਜ਼ਿਲ 'ਤੇ ਪਹੁੰਚਦੀਆਂ ਸਨ, ਉਥੇ ਹੁਣ ਗਰਮੀ ਨੂੰ ਦੇਖ ਜਿਥੇ ਲੋਕ ਸਵੇਰੇ-ਸ਼ਾਮ ਹੀ ਘਰੋਂ ਨਿਕਲਣਾ ਪਸੰੰਦ ਕਰਦੇ ਹਨ, ਉਥੇ ਕਰੀਬ 10 ਵਜੇ ਤੋਂ ਸ਼ਾਮ 5-6 ਵਜੇ ਤੱਕ ਬਿਨਾਂ ਕੰਮ ਤੋਂ ਲੋਕਾਂ ਦੇ ਘਰੋਂ ਬਾਹਰ ਨਾ ਨਿਕਲਣ ਕਰਕੇ ਸੜਕਾਂ ਸੁੰਨੀਆਂ ਮਹਿਸੂਸ ਹੋਣ ਲੱਗੀਆਂ ਹਨ। [caption id="attachment_301993" align="aligncenter" width="300"]fzr ਫਿਰੋਜ਼ਪੁਰ: ਗਰਮੀ ਦੀ ਤਪਸ਼ ਨੇ ਸਤਾਏ ਲੋਕ, ਪਾਰਾ ਪਹੁੰਚਿਆ 45 ਡਿਗਰੀ ਤੋਂ ਪਾਰ[/caption] ਭਾਵੇਂ ਗਰਮੀ ਦੇ ਪ੍ਰਕੋਪ ਨੇ ਹਰੇਕ ਮਨੁੱੱਖ ਨੂੰ ਝੰਜੋੜਿਆ ਹੋਇਆ ਹੈ, ਉਥੇ ਕੰਮ-ਕਾਰ ਲਈ ਘਰੋਂ ਨਿਕਲਦੇ ਲੋਕ ਜਿਥੇ ਨਾਲ ਪਾਣੀ ਦੀ ਬੋਤਲ, ਛਾਤਾ ਆਦਿ ਰੱਖਦੇ ਹਨ, ਉਥੇ ਰਸਤੇ ਵਿਚ ਜਗ੍ਹਾ-ਜਗ੍ਹਾ ਲੱਗੀਆਂ ਨਿੰਬੂ ਲੈਵਨ, ਗੰਨੇ ਦੇ ਰਸ, ਸਿਕੰਜਵੀ ਦੀਆਂ ਰੇਹੜੀਆਂ 'ਤੇ ਸਿਰਫ ਦਿਖਾਈ ਦਿੰਦੇ ਹਨ। -PTC News

Related Post