ਫਿਰੋਜ਼ਪੁਰ : ਕੱਚੇ ਤੇ ਪੱਕੇ ਮੁਲਾਜ਼ਮਾਂ ਨੇ ਵਿਲੱਖਣ ਢੰਗ ਨਾਲ ਸਰਕਾਰ ਵਿਰੁੱਧ ਕੀਤਾ ਮੁਜ਼ਾਹਰਾ

By  Jashan A January 1st 2019 01:56 PM

ਫਿਰੋਜ਼ਪੁਰ : ਕੱਚੇ ਤੇ ਪੱਕੇ ਮੁਲਾਜ਼ਮਾਂ ਨੇ ਵਿਲੱਖਣ ਢੰਗ ਨਾਲ ਸਰਕਾਰ ਵਿਰੁੱਧ ਕੀਤਾ ਮੁਜ਼ਾਹਰਾ,ਫਿਰੋਜ਼ਪੁਰ: ਪੰਜਾਬ ਸਰਕਾਰ ਦੇ ਮਹਿਕਮਿਆਂ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਿਵੇਕਲ ਢੰਗ ਨਾਲ ਨਵੇਂ ਸਾਲ ਦੇ ਸ਼ੁਰੂਆਤ 'ਚ ਰੋਸ ਮੁਜਾਹਰਾ ਕੀਤਾ। ਅੱਜ ਫ਼ਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀਆਂ ਤੋਂ ਜਾਣੂ ਕਰਵਾਉਂਦਿਆਂ ਕੈਲੰਡਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਹੀਂ ਸੂਬਾ ਸਰਕਾਰ ਨੂੰ ਭੇਜਦਿਆਂ ਜਿਥੇ ਕੱਚੇ ਮੁਲਾਜ਼ਮਾਂ ਨੇ ਤੁਰੰਤ ਰੈਗੂਲਰ ਕਰਨ ਦੀ ਗੁਹਾਰ ਲਗਾਈ,

ferozpur ਫਿਰੋਜ਼ਪੁਰ : ਕੱਚੇ ਤੇ ਪੱਕੇ ਮੁਲਾਜ਼ਮਾਂ ਨੇ ਵਿਲੱਖਣ ਢੰਗ ਨਾਲ ਸਰਕਾਰ ਵਿਰੁੱਧ ਕੀਤਾ ਮੁਜ਼ਾਹਰਾ

ਉਥੇ ਰੈਗੂਲਰ ਮੁਲਾਜ਼ਮਾਂ ਨੇ ਸਰਕਾਰ ਵੱਲੋਂ 2400 ਦੇ ਪਾਏ ਨਵੇਂ ਬੋਝ ਨੂੰ ਬਿਨ੍ਹਾਂ ਦੇਰੀ ਖਤਮ ਕਰਨ ਦੀ ਗੁਹਾਰ ਲਗਾਈ, ਰੋਹ ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਬਣਦਿਆਂ ਹੀ ਸਹੂਲਤਾਂ ਦੇਣ ਦੇ ਵਾਅਦੇ ਕਰਨ ਵਾਲੀ ਕਾਂਗਰਸ ਨੇ ਅੱਜ ਦੋ ਸਾਲ ਦਾ ਸਮਾਂ ਬੀਤਣ 'ਤੇ ਵੀ ਕੋਈ ਸ਼ਰਮ ਨਹੀਂ ਕੀਤੀ।

ਹੋਰ ਪੜ੍ਹੋ:ਬਟਾਲਾ ‘ਚ ਰੋਡਵੇਜ ਕਰਮਚਾਰੀਆਂ ਨੇ ਫੂਕਿਆ ਟਰਾਂਸਪੋਰਟ ਮੰਤਰੀ ਦਾ ਪੁਤਲਾ

ਸੱਤਾ 'ਚ ਆਉਂਦਿਆਂ ਹੀ ਲੱਖਾਂ ਨੌਕਰੀਆਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਨੂੰ ਰਾਹਤ ਦਿੰਦਿਆਂ ਪੇ-ਸਕੇਲ ਲਾਗੂ ਕਰਨ ਦੇ ਵਾਅਦਿਆਂ ਨਾਲ ਸੱਤਾ 'ਚ ਆਈ ਕਾਂਗਰਸ ਦੀ ਵਾਅਦਾ ਖਿਲਾਫੀ ਵਿਰੁੱਧ ਸਮੂਹ ਮੁਲਾਜ਼ਮਾਂ ਨੇ ਰੋਸ ਮੁਜ਼ਾਹਰਾ ਕੀਤਾ।

ferozpur ਫਿਰੋਜ਼ਪੁਰ : ਕੱਚੇ ਤੇ ਪੱਕੇ ਮੁਲਾਜ਼ਮਾਂ ਨੇ ਵਿਲੱਖਣ ਢੰਗ ਨਾਲ ਸਰਕਾਰ ਵਿਰੁੱਧ ਕੀਤਾ ਮੁਜ਼ਾਹਰਾ

ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀਆਂ ਨੀਤੀਆਂ ਵਿਰੁੱਧ ਰੋਹ ਮੁਜ਼ਾਹਰਾ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸੱਤਾ 'ਚ ਆਉਣ ਲਈ ਕਾਂਗਰਸੀਆਂ ਵੱਲੋਂ ਜਿਥੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ, ਉਥੇ ਮੁਲਾਜ਼ਮ ਵਰਗ ਨੂੰ ਪੇ-ਕਮਿਸ਼ਨ ਦੀ ਤੁਰੰਤ ਬਹਾਲੀ ਸਮੇਤ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਦਾਅਵੇ ਕੀਤੇ ਗਏ ਸਨ, ਜੋ ਅੱਜ ਦੋ ਸਾਲ ਦਾ ਅਰਸਾ ਬੀਤਣ 'ਤੇ ਵੀ ਵਫਾ ਨਹੀਂ ਹੋ ਸਕੇ।

ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸਹੂਲਤਾਂ ਦੇਣ ਦੇ ਨਾਮ ਨਾਲ ਸਤ੍ਹਾ ਵਿਚ ਆਈ ਕਾਂਗਰਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੇ ਹਿੱਤ ਬਾਰੇ ਤਾਂ ਕੀ ਸੋਚਣਾ ਸੀ, ਸਗੋਂ ਮੁਲਾਜ਼ਮਾਂ 'ਤੇ ਨਵੇਂ-ਨਵੇਂ ਟੈਕਸ ਰੂਪੀ ਬੋਝ ਪਾ ਕੇ ਉਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਮੁਲਾਜ਼ਮ ਸਰਕਾਰ ਨੂੰ ਕੀਤੇ ਵਾਅਦੇ ਚੇਤੇ ਨਾ ਕਰਵਾਉਣ।

-PTC News

Related Post