Tue, Dec 23, 2025
Whatsapp

ਤੇਜ਼ ਹਨੇਰੀ ਕਾਰਨ ਭਗਤਾਂਵਾਲਾ ਡੰਪ 'ਚ ਲੱਗੀ ਅੱਗ, ਪੰਜ ਕਿਲੋਮੀਟਰ ਤੱਕ ਫੈਲਿਆ ਧੂੰਆਂ

ਅੰਮ੍ਰਿਤਸਰ ਦੇ ਸਭ ਤੋਂ ਵੱਡੇ ਕੂੜਾ ਡੰਪ ਭਗਤਾਂਵਾਲਾ 'ਚ ਸ਼ੁੱਕਰਵਾਰ ਦੇਰ ਰਾਤ ਤੇਜ਼ ਹਨੇਰੀ ਕਾਰਨ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਹਰ ਪਾਸੇ ਫੈਲ ਗਈ।

Reported by:  PTC News Desk  Edited by:  Amritpal Singh -- May 11th 2024 03:58 PM
ਤੇਜ਼ ਹਨੇਰੀ ਕਾਰਨ ਭਗਤਾਂਵਾਲਾ ਡੰਪ 'ਚ ਲੱਗੀ ਅੱਗ, ਪੰਜ ਕਿਲੋਮੀਟਰ ਤੱਕ ਫੈਲਿਆ ਧੂੰਆਂ

ਤੇਜ਼ ਹਨੇਰੀ ਕਾਰਨ ਭਗਤਾਂਵਾਲਾ ਡੰਪ 'ਚ ਲੱਗੀ ਅੱਗ, ਪੰਜ ਕਿਲੋਮੀਟਰ ਤੱਕ ਫੈਲਿਆ ਧੂੰਆਂ

Punjab News: ਅੰਮ੍ਰਿਤਸਰ ਦੇ ਸਭ ਤੋਂ ਵੱਡੇ ਕੂੜਾ ਡੰਪ ਭਗਤਾਂਵਾਲਾ 'ਚ ਸ਼ੁੱਕਰਵਾਰ ਦੇਰ ਰਾਤ ਤੇਜ਼ ਹਨੇਰੀ ਕਾਰਨ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਹਰ ਪਾਸੇ ਫੈਲ ਗਈ। ਡੰਪ ਸਾਈਟ ਦੇ ਆਲੇ-ਦੁਆਲੇ ਤਿੰਨ ਤੋਂ ਪੰਜ ਕਿਲੋਮੀਟਰ ਤੱਕ ਧੂੰਏਂ ਦੀ ਚਾਦਰ ਫੈਲ ਗਈ।

ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਅੱਗ ਬੁਝਾਊ ਵਿਭਾਗ ਅਤੇ ਫਾਇਰ ਬ੍ਰਿਗੇਡ ਸੇਵਾ ਕਮੇਟੀ ਦੀਆਂ ਗੱਡੀਆਂ ਦੇਰ ਰਾਤ ਪੁੱਜੀਆਂ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਸੂਚਨਾ ਮਿਲਦੇ ਹੀ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਵੀ ਮੁਲਾਜ਼ਮਾਂ ਤੇ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚ ਗਏ।


ਡੰਪ ਵਿੱਚ ਕੂੜੇ ਕਾਰਨ ਅੱਗ ਫੈਲਣ ਤੋਂ ਬਾਅਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਸਰਕਾਰ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਾਲਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਇਸ ਡੰਪ ਦਾ ਕੋਈ ਹੱਲ ਕੱਢਣ ਵਿੱਚ ਨਾਕਾਮ ਰਿਹਾ ਹੈ। ਇਸ ਡੰਪ ਨੂੰ ਖਤਮ ਕਰਨ ਲਈ ਇਕ ਕੰਪਨੀ ਨਾਲ ਸਮਝੌਤਾ ਵੀ ਕੀਤਾ ਗਿਆ ਸੀ। ਇਸ ਦੇ ਲਈ ਰੀਸਾਈਕਲਿੰਗ ਪਲਾਂਟ ਲਗਾਇਆ ਜਾਣਾ ਸੀ। ਜਿਸ ਲਈ ਕਰੀਬ 25 ਏਕੜ ਜਗ੍ਹਾ ਦੀ ਲੋੜ ਹੈ। ਪਰ ਜ਼ਮੀਨ ਦੇ ਮਾਲਕਾਂ ਨੇ ਘੱਟ ਰੇਟ 'ਤੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਮਾਮਲਾ ਹੁਣ ਅਦਾਲਤ ਵਿੱਚ ਵਿਚਾਰ ਅਧੀਨ ਹੈ। ਲੋਕਾਂ ਨੂੰ ਕਈ ਵਾਰ ਇਸ ਮਸਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ। ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਇਸ ਕੂੜਾ ਡੰਪ ਨੂੰ ਅੱਗ ਲੱਗਣ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

- PTC NEWS

Top News view more...

Latest News view more...

PTC NETWORK
PTC NETWORK