Tue, Dec 23, 2025
Whatsapp

ਜਲਾਲਾਬਾਦ 'ਚ ਸਾਬਕਾ ਸਰਪੰਚ ਦੇ ਘਰ 'ਤੇ ਫਾਇਰਿੰਗ

ਫਾਜ਼ਿਲਕਾ ਦੇ ਜਲਾਲਾਬਾਦ 'ਚ ਬੀਤੀ ਰਾਤ ਸਾਬਕਾ ਸਰਪੰਚ ਦੇ ਘਰ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Amritpal Singh -- November 23rd 2024 05:07 PM
ਜਲਾਲਾਬਾਦ 'ਚ ਸਾਬਕਾ ਸਰਪੰਚ ਦੇ ਘਰ 'ਤੇ ਫਾਇਰਿੰਗ

ਜਲਾਲਾਬਾਦ 'ਚ ਸਾਬਕਾ ਸਰਪੰਚ ਦੇ ਘਰ 'ਤੇ ਫਾਇਰਿੰਗ

ਫਾਜ਼ਿਲਕਾ ਦੇ ਜਲਾਲਾਬਾਦ 'ਚ ਬੀਤੀ ਰਾਤ ਸਾਬਕਾ ਸਰਪੰਚ ਦੇ ਘਰ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸਾਬਕਾ ਸਰਪੰਚ ਦੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਾਮਲਾ ਪਿੰਡ ਚੱਕ ਮਾਨਾਂਵਾਲਾ ਦਾ ਹੈ। ਜਿੱਥੇ ਰਾਤ ਕਰੀਬ 1:30 ਵਜੇ ਦੋ ਵਿਅਕਤੀ ਸਾਬਕਾ ਸਰਪੰਚ ਦੇ ਘਰ ਅੰਦਰ ਦਾਖਲ ਹੋਏ ਅਤੇ ਪਹਿਲਾਂ ਤਾਂ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਫਾਇਰਿੰਗ ਕਰ ਦਿੱਤੀ, ਸਾਬਕਾ ਸਰਪੰਚ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਆਪਣੇ ਘਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਮੁਲਜ਼ਮ ਸੀਸੀਟੀਵੀ ਕੈਮਰੇ ਲਗਾਉਣ ਦਾ ਵਿਰੋਧ ਕਰ ਰਿਹਾ ਸੀ।


ਦੋਸ਼ੀ ਵਿਅਕਤੀ ਪੰਚਾਇਤ ਵਿੱਚ ਨਹੀਂ ਆਇਆ

ਇਸ ਸਬੰਧੀ ਉਸ ਨਾਲ ਝਗੜਾ ਹੋ ਗਿਆ ਅਤੇ ਉਸ ਦੇ ਕੈਮਰੇ ਵੀ ਤੋੜ ਦਿੱਤੇ ਗਏ ਜਿਸ ਸਬੰਧੀ ਪੰਚਾਇਤ ਵੱਲੋਂ ਉਸ ਨੂੰ ਬੁਲਾਇਆ ਗਿਆ ਤਾਂ ਉਸ ਨੇ ਪੰਚਾਇਤ ਵਿੱਚ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ। ਇਸ ਰੰਜਿਸ਼ ਦੇ ਚੱਲਦਿਆਂ ਉਸ ਨੇ ਬੀਤੀ ਰਾਤ ਪਹਿਲਾਂ ਘਰ ਦੇ ਕੈਮਰਿਆਂ ਨੂੰ ਟੇਪ ਕਰ ਲਿਆ ਅਤੇ ਫਿਰ ਕਾਰ ਨੂੰ ਅੱਗ ਲਾ ਦਿੱਤੀ ਅਤੇ ਕੁਝ ਸਮੇਂ ਬਾਅਦ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਅਧਿਕਾਰੀ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK