ਪਹਿਲੇ T-20 ਮੈਚ 'ਚ ਇੰਗਲੈਂਡ ਨੇ ਵਿੰਡੀਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

By  Jashan A March 6th 2019 11:48 AM

ਪਹਿਲੇ T-20 ਮੈਚ 'ਚ ਇੰਗਲੈਂਡ ਨੇ ਵਿੰਡੀਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ,ਸੈਂਟ ਲੁਸੀਆ: ਬੀਤੇ ਦਿਨ ਇੰਗਲੈਂਡ ਅਤੇ ਵੈਸਟਇੰਡੀਜ਼ ਦੀ ਟੀਮ ਵਿਚਾਲੇ 3ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸੈਂਟ ਲੁਸੀਆ 'ਚ ਨੂੰ ਖੇਡਿਆ ਗਿਆ। ਜਿਸ 'ਚ ਇੰਗਲੈਂਡ ਨੇ ਵੈਸਟਇੰਡੀਜ਼ ਟੀਮ ਨੂੰ 4 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। [caption id="attachment_265572" align="aligncenter" width="300"]t20 ਪਹਿਲੇ T-20 ਮੈਚ 'ਚ ਇੰਗਲੈਂਡ ਨੇ ਵਿੰਡੀਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ[/caption] ਟਾਸ ਜਿੱਤ ਕੇ ਇੰਗਲੈਂਡ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿੰਡੀਜ਼ ਨੇ 161 ਦੌੜਾਂ ਦਾ ਟੀਚਾ ਦਿੱਤਾ ਸੀ।ਵਿੰਡੀਜ਼ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਨਿਕੋਲਸ ਪੂਰਨ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। [caption id="attachment_265573" align="aligncenter" width="300"]t20 ਪਹਿਲੇ T-20 ਮੈਚ 'ਚ ਇੰਗਲੈਂਡ ਨੇ ਵਿੰਡੀਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ[/caption] ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਟਾਮ ਕੁਰਾਨ ਨੇ 4 ਵਿਕਟਾਂ ਹਾਸਲ ਕੀਤੀਆਂ।ਦੱਸ ਦੇਈਏ ਕਿ ਇੰਗਲੈਂਡ ਨੇ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਹੁਣ ਅਗਲਾ ਟੀ-20 ਮੈਚ 8 ਮਾਰਚ ਨੂੰ ਖੇਡਿਆ ਜਾਵੇਗਾ। -PTC News

Related Post