ਮੋਹਾਲੀ ਸਟੇਡੀਅਮ ਵਿਖੇ 4 ਮਾਰਚ ਨੂੰ ਹੋਵੇਗਾ ਪਹਿਲਾ ਟੈਸਟ ਮੈਚ

By  Riya Bawa March 2nd 2022 03:34 PM -- Updated: March 2nd 2022 03:36 PM

ਐਸ.ਏ.ਐਸ ਨਗਰ: ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲਾ ਟੈਸਟ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਮੋਹਾਲੀ ਵਿਖੇ 4 ਮਾਰਚ ਹੋਣਾ ਨਿਰਧਾਰਤ ਕੀਤਾ ਗਿਆ ਹੈ। ਇਸ ਟੈਸਟ ਮੈਚ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋ ਕ੍ਰਿਕਟ ਐਸੋਸੀਏਸ਼ਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸ੍ਰੀਮਤੀ ਈਸ਼ਾ ਕਾਲੀਆ ਨੇ ਮੈਂਚ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਟੈਸਟ ਮੈਚ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਵਿਖੇ ਹੋਵੇਗਾ ਪਹਿਲਾ ਟੈਸਟ ਮੈਚ

ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਕ੍ਰਿਕਟ ਲੋਂਕਾ ਦੀ ਹਰਮਨ ਪਿਆਰੀ ਖੇਡ ਹੈ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਟੈਸਟ ਮੈਚ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋ ਸਕਦੇ ਹਨ । ਉਨਾਂ ਪ੍ਰਬੰਧਕਾ ਨੂੰ ਕਿਹਾ ਕ੍ਰਿਕਟ ਸਟੇਡੀਅਮ ਦੇ ਸਾਰੇ ਗੇਟਾ ਜ਼ਰੀਏ ਦਰਸ਼ਕਾਂ ਦੀ ਐਂਟਰੀ ਕਰਵਾਈ ਜਾਵੇ ਤਾਂ ਜੋ ਕੋਵਿਡ ਦੇ ਮੱਦੇਨਜ਼ਰ ਕਿਸੇ ਤਰ੍ਰਾਂ ਦਾ ਇਕੱਠ ਨਾ ਹੋਵੇ ਅਤੇ ਦਰਸ਼ਕ ਨਿਰਧਾਰਤ ਦੂਰੀ ਨਾਲ ਸਟੇਡੀਅਮ ਵਿੱਚ ਦਾਖਲ ਹੋ ਸਕਣ। ਉਨਾਂ ਦੱਸਿਆ ਕਿ ਸਟੇਡੀਅਮ ਵਿੱਚ 50 ਫੀਸਦੀ ਸਮਰੱਥਾ ਨਾਲ ਹੀ ਇਕੱਠ ਕੀਤਾ ਜਾ ਸਕਦਾ ਹੈ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਵਿਖੇ ਹੋਵੇਗਾ ਪਹਿਲਾ ਟੈਸਟ ਮੈਚ1

ਇਹ ਵੀ ਪੜ੍ਹੋ : 24 ਸਾਲਾ ਪੰਜਾਬਣ ਦਾ ਕੈਨੇਡਾ 'ਚ ਹੋਇਆ ਕਤਲ, ਤਿੰਨ ਮਹੀਨੇ ਪਹਿਲਾਂ ਹੋਈ ਸੀ PR

ਉਨ੍ਹਾਂ ਦਰਸ਼ਕਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋ ਕਰੋਨਾਂ ਵਾਇਰਸ ਤੋਂ ਬਚਾਅ ਲਈ ਦੱਸੀਆ ਸਾਵਧਾਨੀਆਂ , ਮਾਸਕ ਦੀ ਵਰਤੋਂ ਕਰਨਾ, ਸੈਨੇਟਾਈਜ਼ਰ ਕਰਨਾ, ਅਤੇ ਆਪਸੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੈਚ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਅਜੇ ਤੱਕ ਕੋਵਿਡ ਵੈਕਸੀਨੇਸ਼ਨ ਦੀਆਂ ਦੋਨੋ ਖੁਰਾਕਾ ਨਹੀ ਲੱਗੀਆ ਉਹ ਵੈਕਸੀਨੇਸ਼ਨ ਕਰਵਾ ਲੈਣ ਤਾਂ ਜੋ ਕਰੋਨਾਂ ਵਾਇਰਸ ਤੋਂ ਬਚਿਆ ਜਾ ਸਕੇ।

 first Test match, Punjab Cricket Association, Inderjit Singh Bindra Stadium, Punjabi news

-PTC News

Related Post