PM ਮੋਦੀ ਦੀ ‘ਫਿਟਨੈੱਸ ਮੁਹਿੰਮ’ ’ਚ ਪਰਮਿੰਦਰ ਸਿੰਘ ਢੀਂਡਸਾ ਦਾ ਨਾਂ ਸ਼ਾਮਿਲ, PM ਦਾ ਕੀਤਾ ਧੰਨਵਾਦ

By  Jashan A August 28th 2019 04:15 PM

PM ਮੋਦੀ ਦੀ ‘ਫਿਟਨੈੱਸ ਮੁਹਿੰਮ’ ’ਚ ਪਰਮਿੰਦਰ ਸਿੰਘ ਢੀਂਡਸਾ ਦਾ ਨਾਂ ਸ਼ਾਮਿਲ, PM ਦਾ ਕੀਤਾ ਧੰਨਵਾਦ,ਸੰਗਰੂਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਫਿੱਟ ਇੰਡੀਆ ਐਡਵਾਇਜ਼ਰੀ ਕਮੇਟੀ’ ਵਿਚ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਢੀਂਡਸਾ ਕਾਫੀ ਖੁਸ਼ ਹਨ।

fitਜਿਸ ਦੌਰਾਨ ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ ’ਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਫਿੱਟ ਇੰਡੀਆ ਐਡਵਾਇਜ਼ਰੀ ਕਮੇਟੀ’ ਲਈ ਮੈਨੂੰ ਨਾਮਜ਼ਦ ਕਰਨ ਲਈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ। ਨਰਿੰਦਰ ਮੋਦੀ ਵੱਲੋਂ ਕੱਲ ਤੋਂ ਸ਼ੁਰੂ ਕੀਤੀ ਜਾ ਰਹੀ ਫਿਟਨੈੱਸ ਮੁਹਿੰਮ ਭਾਰਤ ਦੇ ਨਾਗਰਿਕਾਂ ਲਈ ਕਾਰਗਰ ਸਾਬਤ ਹੋਵੇਗੀ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਸੇਵਾਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਨੂੰ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਮੁਹਿੰਮ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕਰਨਗੇ।

fitਇਸ ਮੁਹਿੰਮ ਦਾ ਮੁੱਖ ਟੀਚਾ ਲੋਕਾਂ ਨੂੰ ਫਿੱਟ ਅਤੇ ਸਿਹਤਮੰਦ ਰਹਿਣ ਲਈ ਜਾਗਰੂਕ ਬਣਾਉਣਾ ਹੈ।ਭਾਰਤ ਵਿਚ ਹਰ ਸਾਲ 29 ਅਗਸਤ ਖੇਡ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਜੋ ਕਿ ਹਾਕੀ ਦੇ ਜਾਦੂਗਰ ਧਿਆਨਚੰਦ ਦਾ ਜਨਮ ਦਿਨ ਵੀ ਹੈ।

-PTC News

Related Post