Tue, Mar 3, 2026
Whatsapp

ਸਜ਼ਾ ਪੂਰੀ ਹੋਣ ਮਗਰੋਂ ਘਰੇ ਭੇਜੇ ਜਾਂਦੇ ਬਾਕੀ ਕੈਦੀ ਤਾਂ ਫਿਰ ਬੰਦੀ ਸਿੰਘਾਂ ਨਾਲ ਵਿਤਕਰਾ ਕਿਉਂ: ਬਾਬਾ ਸਰੂਪ ਸਿੰਘ

ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਸੰਤ ਬਾਬਾ ਰਣਜੀਤ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਅੱਜ ਸੰਗਤਾਂ ਸਮੇਤ 7 ਫੇਸ ਮੁਹਾਲੀ ਤੋਂ YPS ਚੌਂਕ ਤਾਈਂ ਮੋਰਚੇ ਤੱਕ ਪੈਦਲ ਯਾਤਰਾ ਕੱਢੀ ਗਈ, ਜਿੱਥੇ ਸਤਨਾਮ ਵਾਹਿਗੁਰੂ ਦੇ ਜਾਪੁ ਕਰਦਿਆਂ ਸ਼ਾਂਤ ਮਈ ਯਾਤਰਾ ਵਿੱਚ ਸੰਗਤਾਂ ਦੇ ਵੱਡੇ ਇਕੱਠ ਨੇ ਆਪਣਾ ਸਹਿਯੋਗ ਪਾਇਆ।

Reported by:  PTC News Desk  Edited by:  Jasmeet Singh -- February 11th 2023 04:17 PM -- Updated: February 11th 2023 08:12 PM
ਸਜ਼ਾ ਪੂਰੀ ਹੋਣ ਮਗਰੋਂ ਘਰੇ ਭੇਜੇ ਜਾਂਦੇ ਬਾਕੀ ਕੈਦੀ ਤਾਂ ਫਿਰ ਬੰਦੀ ਸਿੰਘਾਂ ਨਾਲ ਵਿਤਕਰਾ ਕਿਉਂ: ਬਾਬਾ ਸਰੂਪ ਸਿੰਘ

ਸਜ਼ਾ ਪੂਰੀ ਹੋਣ ਮਗਰੋਂ ਘਰੇ ਭੇਜੇ ਜਾਂਦੇ ਬਾਕੀ ਕੈਦੀ ਤਾਂ ਫਿਰ ਬੰਦੀ ਸਿੰਘਾਂ ਨਾਲ ਵਿਤਕਰਾ ਕਿਉਂ: ਬਾਬਾ ਸਰੂਪ ਸਿੰਘ

ਚੰਡੀਗੜ੍ਹ, 11 ਫਰਵਰੀ: ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਲੱਗੇ ਕੌਮੀ ਇਨਸਾਫ਼ ਮੋਰਚੇ  ਨੂੰ ਹੁਣ ਸੰਤ ਸਮਾਜ ਦਾ ਸਹਿਯੋਗ ਵੀ ਮਿਲਣ ਲੱਗ ਪਿਆ ਹੈ। ਅੱਜ ਪੰਜਾਬ ਦੇ ਦੋ ਨਾਮੀ ਸੰਤ ਮਹਾਪਰੁਖਾਂ ਵੱਲੋਂ ਸੰਗਤ ਨੂੰ ਨਾਲ ਲੈਕੇ ਕੌਮੀ ਇਨਸਾਫ਼ ਮੋਰਚੇ 'ਚ ਹਾਜ਼ਰੀ ਭਰੀ ਗਈ। ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਸੰਤ ਬਾਬਾ ਰਣਜੀਤ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਅੱਜ ਸੰਗਤਾਂ ਸਮੇਤ 7 ਫੇਸ ਮੁਹਾਲੀ ਤੋਂ YPS ਚੌਂਕ ਤਾਈਂ ਮੋਰਚੇ ਤੱਕ ਪੈਦਲ ਯਾਤਰਾ ਕੱਢੀ ਗਈ, ਜਿੱਥੇ ਸਤਨਾਮ ਵਾਹਿਗੁਰੂ ਦੇ ਜਾਪੁ ਕਰਦਿਆਂ ਸ਼ਾਂਤ ਮਈ ਯਾਤਰਾ ਵਿੱਚ ਸੰਗਤਾਂ ਦੇ ਵੱਡੇ ਇਕੱਠ ਨੇ ਆਪਣਾ ਸਹਿਯੋਗ ਪਾਇਆ। 

ਇਸ ਦਰਮਿਆਨ ਚੰਡੀਗੜ੍ਹ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੂੰ ਨਾਲ ਕੇ ਪਹੁੰਚੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਉਨ੍ਹਾਂ ਨਾਲ ਉਹ ਸੰਗਤਾਂ ਕੌਮੀ ਇਨਸਾਫ਼ ਮੋਰਚੇ 'ਚ ਹਾਜ਼ਰੀ ਭਰ ਰਹੀਆਂ ਨੇ, ਜਿਨ੍ਹਾਂ ਦੇ ਦਿਲਾਂ 'ਚ ਬੰਦੀ ਸਿੰਘਾਂ ਪ੍ਰਤੀ ਦਰਦ ਹੈ, ਜੋ ਇਹ ਚਾਹੁੰਦੀਆਂ ਨੇ ਕਿ ਜਦੋਂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਉਨ੍ਹਾਂ ਨੂੰ ਕਿਉਂ ਕੈਦ 'ਚ ਰੱਖਿਆ ਜਾ ਰਿਹੈ, ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹੈ। 


ਗੁ. ਸੰਤਸਰ ਸਾਹਿਬ, ਚੰਡੀਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਜੀਆਂ ਦਾ ਕਹਿਣਾ ਸੀ ਕਿ ਜਦੋਂ ਦੇਸ਼ ਦੇ ਬਾਕੀ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਉਨ੍ਹਾਂ ਨੂੰ ਘਰੇ ਭੇਜ ਦਿੱਤਾ ਜਾਂਦਾ ਤਾਂ ਫਿਰ ਸਿੰਘਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 10-10, 15-15 ਸਾਲ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਨ੍ਹੇਂ ਹੀ ਸਾਲਾਂ ਦਾ ਹੋਰ ਸਮਾਂ ਬੀਤ ਚੁੱਕਿਆ ਪਰ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਗਏ ਹਨ। ਉਨ੍ਹਾਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਇਹ ਧੱਕਾ ਇਹ ਕਾਨੂੰਨ ਤੋਂ ਬਾਹਰਾ ਕੰਮ ਕਿਉਂ ਕੀਤਾ ਜਾ ਰਿਹਾ। ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਸੇਧ ਦਿੰਦਿਆਂ ਕਿਹਾ ਕਿ ਇਸ ਵਾਰੇ ਜ਼ਰੂਰ ਸੋਚਿਆ ਜਾਵੇ ਕਿ ਇਨ੍ਹੇਂ ਲੋਕ ਸੜਕਾਂ 'ਤੇ ਬਿਠਾਏ ਹੋਏ ਨੇ, ਇਨ੍ਹਾਂ ਦੀ ਪੁਕਾਰ ਸੁਣੀ ਜਾਵੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਤੇ ਬੰਦੀ ਸਿੰਘ ਰਿਹਾਅ ਹੋਣੇ ਚਾਹੀਦੇ ਹਨ।  

ਦੂਜੇ ਪਾਸੇ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ, ਹੁਸ਼ਿਆਪੁਰ ਤੋਂ ਸੰਤ ਬਾਬਾ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਯਾਤਰਾ ਕੱਢੀ ਗਈ ਹੈ, ਜਿੱਥੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਦੋਂ ਜੇਲ੍ਹ 'ਚ ਕੈਦ ਬੰਦੀ ਸਿੰਘ ਆਪਣੀ ਸਜ਼ਾਵਾਂ ਪੂਰੀਆਂ ਕਰ ਚੁਕੇ ਨੇ ਤੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪੈਦਲ ਯਾਤਰਾ ਨਾਲ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹੈ, ਇਹ ਸਿਧੇ ਤੌਰ 'ਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ।   

- PTC NEWS

Top News view more...

Latest News view more...

PTC NETWORK
PTC NETWORK