ਮਹਿਲਾ ਮਿਲਟਰੀ ਪੁਲਿਸ ਫੋਰਸ 'ਚ ਭਰਤੀ ਦੀਆਂ ਚਾਹਵਾਨਾਂ ਨੂੰ ਮਿਲੇਗੀ ਮੁਫ਼ਤ ਸਿਖਲਾਈ

By  Jasmeet Singh September 30th 2022 07:33 PM

ਬਠਿੰਡਾ, 30 ਸਤੰਬਰ: ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੀਆਂ ਚਾਹਵਾਨ ਲੜਕੀਆਂ ਨੂੰ ਮਹਿਲਾ ਮਿਲਟਰੀ ਪੁਲਿਸ ਫੋਰਸ 'ਚ ਭਰਤੀ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ਼ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਲੈਣ ਦੀਆਂ ਚਾਹਵਾਨ ਲੜਕੀਆਂ ਜਿਨ੍ਹਾਂ ਦਾ ਕੱਦ 162 ਸੈਟੀਮੀਟਰ ਹੋਵੇ ਉਹ 4 ਤੇ 5 ਅਕਤੂਬਰ 2022 ਨੂੰ ਨਿੱਜੀ ਤੌਰ 'ਤੇ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਦਸਵੀਂ ਸਰਟਿਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, ਕਰੋਨਾ ਵੈਕਸੀਨ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋ ਆਦਿ ਲੈ ਕੇ ਸਵੇਰੇ 9 ਵਜੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਨੇ ਤਿੰਨਾਂ ਗੈਂਗਸਟਰਾਂ ਤੂਫ਼ਾਨ, ਰਈਆ ਅਤੇ ਮੱਖਣ ਨੂੰ ਭੇਜਿਆ ਜੇਲ੍ਹ ਇਸ ਤੋਂ ਇਲਾਵਾ ਜਿਨ੍ਹਾਂ ਲੜਕੀਆਂ ਨੇ ਸੀਆਰਪੀਐਫ਼ ਤੇ ਬੀਐਸਐਫ਼ ਭਰਤੀ ਲਈ ਆਨ ਲਾਈਨ ਜਾਂ ਆਫ ਲਾਈਨ ਅਪਲਾਈ ਕੀਤਾ ਹੈ ਅਤੇ ਉਨ੍ਹਾਂ ਦਾ ਕੱਦ ਘੱਟੋ-ਘੱਟ 157 ਸੈਟੀਮੀਟਰ ਹੈ, ਉਹ ਵੀ ਉਕਤ ਮਿਤੀਆਂ ਨੂੰ ਉੱਪਰ ਦਰਸਾਏ ਗਏ ਸਾਰੇ ਸਰਟੀਫਿਕੇਟ ਦੀ ਫੋਟੋ ਕਾਪੀਆਂ ਲੈ ਕੇ ਰਜਿਸਟ੍ਰੇਸ਼ਨ ਲਈ ਆ ਸਕਦੀਆਂ ਹਨ। -PTC News

Related Post